ਨਵੀਂ ਦਿੱਲੀ, 21 ਜਨਵਰੀ (ਬਿਊਰੋ)- ਭਾਜਪਾ ਵਲੋਂ ਪ੍ਰੈੱਸ ਵਾਰਤਾ ਦੌਰਾਨ ਕਿਹਾ ਗਿਆ ਕਿ 12 ਕਿਸਾਨ ਪਰਿਵਾਰ ਨਾਲ ਸੰਬੰਧਿਤ ਲੋਕਾਂ ਨੂੰ ਟਿਕਟ ਦਿੱਤੀ ਗਈ ਹੈ | ਇਸ ਦੇ ਨਾਲ ਹੀ ਕਿਹਾ ਕਿ 8 ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨੂੰ ਟਿਕਟ ਦਿੱਤੀ ਹੈ | 13 ਸਿੱਖ ਚਿਹਰਿਆਂ ਨੂੰ ਟਿਕਟ ਦਿੱਤੀ ਗਈ ਹੈ |
ਜਲੰਧਰ ਸੈਂਟਰਲ ਤੋਂ ਮਨੋਰੰਜਨ ਕਾਲੀਆ, ਜਲੰਧਰ ਨਾਰਥ ਤੋਂ ਕ੍ਰਿਸ਼ਨ ਦੇਵ ਭੰਡਾਰੀ, ਜਲੰਧਰ ਵੈਸਟ ਤੋਂ ਮਹਿੰਦਰਪਾਲ ਭਗਤ, ਸੁਜਾਨਪੁਰ ਤੋਂ ਦਿਨੇਸ਼ ਸਿੰਘ ਬੱਬੂ, ਦੀਨਾਨਗਰ ਤੋਂ ਸ੍ਰੀਮਤੀ ਰੇਨੂੰ ਕਸ਼ਯਪ, ਸ੍ਰੀ ਹਰਗੋਬਿੰਦਪੁਰ ਤੋਂ ਬਲਜਿੰਦਰ ਸਿੰਘ ਡਕੋਹਾ, ਅੰਮ੍ਰਿਤਸਰ ਨਾਰਥ ਤੋਂ ਸੁਖਵਿੰਦਰ ਸਿੰਘ ਪਿੰਟੂ, ਤਰਨਤਾਰਨ ਤੋਂ ਨਵਰੀਤ ਸਿੰਘ ਲਵਲੀ ਸ਼ਫੀਪੁਰਾ, ਕਪੂਰਥਲਾ ਤੋਂ ਰਣਜੀਤ ਸਿੰਘ ਖੋਜੇਵਾਲਾ, ਮੁਕੇਰੀਆਂ ਤੋਂ ਜੰਗੀ ਲਾਲ ਮਹਾਜਨ, ਦਸੂਹਾ ਤੋਂ ਰਘੂਨਾਥ ਰਾਣਾ, ਹੁਸ਼ਿਆਰਪੁਰ ਤੋਂ ਤੀਕਸ਼ਨ ਸੂਦ, ਚੱਬੇਵਾਲ ਤੋਂ ਡਾ. ਦਿਲਬਾਗ ਰਾਏ, ਗੜ੍ਹਸ਼ੰਕਰ ਤੋਂ ਨਿਮਿਸ਼ਾ ਮਹਿਤਾ, ਬੰਗਾ ਤੋਂ ਮੋਹਨ ਲਾਲ ਬੰਗਾ, ਬਲਾਚੌਰ ਤੋਂ ਅਸ਼ੋਕ ਬਾਠ, ਫ਼ਤਹਿਗੜ੍ਹ ਸਾਹਿਬ ਤੋਂ ਦੀਦਾਰ ਸਿੰਘ ਭੱਟੀ, ਅਮਲੋਹ ਤੋਂ ਕੰਵਰਵੀਰ ਸਿੰਘ ਟੌਹੜਾ , ਖੰਨਾ ਤੋਂ ਗੁਰਪ੍ਰੀਤ ਸਿੰਘ ਭੱਟੀ, ਲੁਧਿਆਣਾ ਸੈਂਟਰਲ ਤੋਂ ਗੁਰਦੇਵ ਸ਼ਰਮਾ, ਲੁਧਿਆਣਾ ਵੈਸਟ ਤੋਂ ਐਡਵੋਕੇਟ ਬਿਕਰਮਜੀਤ ਸਿੰਘ ਸਿੱਧੂ, ਗਿੱਲ ਤੋਂ ਐੱਸ.ਆਰ ਲੱਧਰ, ਜਗਰਾਓਂ ਤੋਂ ਕੰਵਰ ਨਰਿੰਦਰ ਸਿੰਘ, ਫਿਰੋਜ਼ਪੁਰ ਸਿਟੀ ਤੋਂ ਰਾਣਾ ਗੁਰਮੀਤ ਸਿੰਘ ਸੋਢੀ, ਜਲਾਲਾਬਾਦ ਤੋਂ ਪੂਰਨ ਚੰਦ, ਫਾਜ਼ਿਲਕਾ ਤੋਂ ਸੁਰਜੀਤ ਕੁਮਾਰ ਜਿਆਣੀ, ਅਬੋਹਰ ਤੋਂ ਅਰੁਣ ਨਾਰੰਗ, ਮੁਕਤਸਰ ਤੋਂ ਰਾਜੇਸ਼ , ਫ਼ਰੀਦਕੋਟ ਤੋਂ ਗੌਰਵ ਕੱਕੜ, ਭੁੱਚੋ ਮੰਡੀ ਤੋਂ ਰੁਪਿੰਦਰ ਸਿੰਘ ਸਿੱਧੂ, ਤਲਵੰਡੀ ਸਾਬੋ ਤੋਂ ਰਵੀਪ੍ਰੀਤ ਸਿੰਘ ਸਿੱਧੂ, ਸਰਦੂਲਗੜ੍ਹ ਤੋਂ ਜਗਜੀਤ ਸਿੰਘ ਮਿਲਖਾ, ਸੰਗਰੂਰ ਤੋਂ ਅਰਵਿੰਦ ਖੰਨਾ, ਡੇਰਾਬਸੀ ਤੋਂ ਸੰਜੀਵ ਖੰਨਾ ਨੂੰ ਉਮੀਦਵਾਰ ਐਲਾਨਿਆਂ ਗਿਆ ਹੈ |