ਕਮਰੇ ‘ਚ ਬਾਲੀ ਅੰਗੀਠੀ ਦੀ ਗੈਸ ਚੜ੍ਹਨ ਨਾਲ ਤਿੰਨ ਬੱਚਿਆਂ ਦੀ ਮੌਤ, ਮਾਤਾ-ਪਿਤਾ ਦੀ ਹਾਲਤ ਗੰਭੀਰ

death/nawanpunjab.com

ਅਬੋਹਰ, 29 ਦਸੰਬਰ (ਬਿਊਰੋ)- ਉਪਮੰਡਲ ਦੇ ਪਿੰਡ ਸੀਡ ਫਾਰਮ ਪੱਕਾ ਵਿਖੇ ਇਕ ਪੋਲਟਰੀ ਫਾਰਮ ਵਿੱਚ ਰਹਿੰਦੇ ਪਰਵਾਸੀ ਮਜ਼ਦੂਰ ਪਰਿਵਾਰ ਦੇ ਤਿੰਨ ਬੱਚਿਆਂ ਦੀ ਅੰਗੀਠੀ ਦੀ ਗੈਸ ਚੜ੍ਹਨ ਨਾਲ ਮੌਤ ਹੋ ਗਈ। ਜਦੋਂ ਕਿ ਉਨ੍ਹਾਂ ਦੇ ਮਾਤਾ ਪਿਤਾ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਸਿਰਫ਼ ਵਿਖੇ ਬਣੇ ਕਾਮਰਾ ਪੋਲਟਰੀ ਫ਼ਾਰਮ ਵਿੱਚ ਤਿੰਨ ਪਰਵਾਸੀ ਮਜ਼ਦੂਰ ਪਰਿਵਾਰ ਰਹਿੰਦੇ ਸਨ। ਇਨ੍ਹਾਂ ਵਿੱਚੋਂ ਕ੍ਰਿਸ਼ਨ ਕੁਮਾਰ ਤੇ ਰਾਧਾ ਰਾਣੀ ਬੀਤੀ ਰਾਤ ਆਪਣੇ ਤਿੰਨ ਬੱਚਿਆਂ ਪੂਜਾ 7 ਸਾਲ, ਦੀਪ 5 ਸਾਲ ਤੇ ਪੂਨਮ 2 ਸਾਲ ਸਮੇਤ ਕਮਰੇ ਵਿਚ ਸੁੱਤੇ ਪਏ ਸਨ। ਇਸ ਦੌਰਾਨ ਉਨ੍ਹਾਂ ਨੇ ਤੰਦੂਰ ਵਰਗੀ ਬਣੀ ਅੰਗੀਠੀ ਵਿੱਚ ਅੱਗ ਬਾਲੀ ਹੋਈ ਸੀ।

ਸਵੇਰੇ ਇਹ ਨਾ ਉੱਠੇ ਤਾਂ ਉਨ੍ਹਾਂ ਦੇ ਗੁਆਂਢ ਵਿੱਚ ਰਹਿੰਦੇ ਦੂਜੇ ਮਜ਼ਦੂਰ ਪਰਿਵਾਰ ਨੇ ਇਨ੍ਹਾਂ ਦੇ ਕਮਰੇ ਦਾ ਗੇਟ ਖੜਕਾਇਆ ਤਾਂ ਅੰਦਰੋਂ ਕੋਈ ਵੀ ਨਾ ਉੱਠਿਆ। ਉਨ੍ਹਾਂ ਨੇ ਗੇਟ ਖੋਲ੍ਹ ਕੇ ਵੇਖਿਆ ਤਾਂ ਅੰਦਰ ਇਹ ਪੰਜੇ ਜਣੇ ਬੇਹੋਸ਼ੀ ਦੀ ਹਾਲਤ ਵਿੱਚ ਪਏ ਸਨ। ਇਨ੍ਹਾਂ ਨੂੰ ਤੁਰੰਤ ਇਨ੍ਹਾਂ ਨੂੰ ਸਰਕਾਰੀ ਹਸਪਤਾਲ ਲਿਆਂਦਾ ਗਿਆ। ਜਿੱਥੇ ਪੂਜਾ, ਦੀਪ ਤੇ ਪੂਨਮ ਤਿੰਨ੍ਹਾਂ ਦੀ ਮੌਤ ਹੋ ਚੁੱਕੀ ਸੀ ਤੇ ਕ੍ਰਿਸ਼ਨ ਕੁਮਾਰ ਤੇ ਉਸਦੀ ਪਤਨੀ ਰਾਧਾ ਰਾਣੀ ਦੀ ਹਾਲਤ ਗੰਭੀਰ ਬਣੀ ਹੋਈ ਸੀ। ਜਿਨ੍ਹਾਂ ਨੂੰ ਬਿਹਤਰ ਇਲਾਜ ਲਈ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਉਧਰ ਸੂਚਨਾ ਮਿਲਣ ਤੇ ਪੁਲਸ ਉਪ ਕਪਤਾਨ ਸੰਦੀਪ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜੇ ਅਤੇ ਸਾਰੀ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਇਸ ਘਟਨਾ ਤੇ ਦੁੱਖ ਵੀ ਪ੍ਰਗਟ ਕੀਤਾ।

Leave a Reply

Your email address will not be published. Required fields are marked *