ਸਮਾਣਾ ’ਚ ਬੋਲੇ ਸੁਖਬੀਰ ਬਾਦਲ, ਨਰੇਗਾ ਦੀ ਜਾਂਚ ਤੋਂ ਬਾਅਦ 90 ਫ਼ੀਸਦੀ ਕਾਂਗਰਸੀ ਹੋਣਗੇ ਅੰਦਰ

sukh/nawanpunjab.com

ਸਮਾਣਾ, 18 ਦਸੰਬਰ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਸਮਾਣਾ ਵਿਖੇ ਸੁਰਜੀਤ ਸਿੰਘ ਰੱਖੜਾ ਦੇ ਹੱਕ ’ਚ ਰੈਲੀ ਕੀਤੀ ਗਈ। ਇਸ ਦੌਰਾਨ ਆਪਣੇ ਸੰਬੋਧਨ ’ਚ ਜਿੱਥੇ ਸੁਖਬੀਰ ਸਿੰਘ ਬਾਦਲ ਨੇ ਕਾਂਗਰਸੀਆਂ ਨੂੰ ਲਪੇਟੇ ’ਚ ਲਿਆ, ਉਥੇ ਹੀ ਅਰਵਿੰਦ ਕੇਜਰੀਵਾਲ ’ਤੇ ਵੀ ਤਿੱਖੇ ਨਿਸ਼ਾਨੇ ਸਾਧੇ।
ਨਰੇਗਾ ਸਕੀਮ ਤਹਿਤ ਕੇਂਦਰ ਵੱਲੋਂ ਭੇਜੇ ਗਏ ਪੈਸੇ ਨੂੰ ਲੈ ਕੇ ਕਾਂਗਰਸ ’ਤੇ ਨਿਸ਼ਾਨਾ ਲਾਉਂਦੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਨਰੇਗਾ ਦੇ ਜਿਹੜੇ ਪੈਸੇ ਆਏ ਸਨ, ਉਸ ਪੈਸੇ ਨੂੰ ਕਾਂਗਰਸੀਆਂ ਨੇ ਰੱਜ ਕੇ ਲੁੱਟਿਆ ਹੈ। ਸਰਕਾਰ ਬਣਨ ’ਤੇ ਨਰੇਗਾ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦਾਅਵਾ ਕਰਦੇ ਹੋਏ ਕਿਹਾ ਕਿ ਜਾਂਚ ਤੋਂ ਬਾਅਦ 90 ਫ਼ੀਸਦੀ ਕਾਂਗਰਸੀ ਨਰੇਗਾ ਤਹਿਤ ਅੰਦਰ ਜਾਣਗੇ

Leave a Reply

Your email address will not be published. Required fields are marked *