1984 ਦੇ ਪੀੜਤ ਪਰਿਵਾਰਾਂ ਲਈ ਨੌਕਰੀਆਂ ਸਣੇ ਕਈ ਹੋਰ ਮੁੱਦਿਆਂ ‘ਤੇ ਸਿਰਸਾ ਨੇ ਦਿੱਲੀ ਦੇ ਡਿਵੀਜ਼ਨਲ ਕਮਿਸ਼ਨਰ ਨਾਲ ਕੀਤੀ ਚਰਚਾ

sirsa/nawanpunjab.com

ਨਵੀਂ ਦਿੱਲੀ,16 ਦਸੰਬਰ (ਬਿਊਰੋ)- ਭਾਜਪਾ ‘ਚ ਸ਼ਾਮਿਲ ਹੋਏ ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ ਕਿ 1984 ਕਤਲੇਆਮ ਦੇ 73 ਪੀੜਤ ਪਰਿਵਾਰਾਂ ਲਈ ਨੌਕਰੀਆਂ ਅਤੇ ਬਕਾਇਆ ਐਕਸ-ਗ੍ਰੇਸ਼ੀਆ ਮੁਆਵਜ਼ੇ ਦੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਮੁੱਦੇ ‘ਤੇ ਅੱਜ ਦਿੱਲੀ ਦੇ ਡਿਵੀਜ਼ਨਲ ਕਮਿਸ਼ਨਰ ਸੰਜੀਵ ਖੀਰਵਰ ਜੀ ਨਾਲ ਚਰਚਾ ਕੀਤੀ।

ਉਨ੍ਹਾਂ ਨੇ ਮੈਨੂੰ ਭਰੋਸਾ ਦਿਵਾਇਆ ਕਿ ਐਕਸ-ਗ੍ਰੇਸ਼ੀਆ ਮੁਆਵਜ਼ੇ ਦੀਆਂ ਅਜਿਹੀਆਂ 114 ਲੰਬਿਤ ਫਾਈਲਾਂ ਨੂੰ ਤੁਰੰਤ ਕਲੀਅਰ ਕਰ ਦਿੱਤਾ ਗਿਆ ਹੈ ਅਤੇ ਰਕਮ ਨੂੰ ਵੰਡਿਆ ਜਾ ਰਿਹਾ ਹੈ। ਨਾਲ ਹੀ, ਹਾਈ ਕੋਰਟ ਦੇ ਹੁਕਮਾਂ ਅਨੁਸਾਰ 73 ‘ਚੋਂ ਕੁਝ ਨੂੰ ਤੁਰੰਤ ਨੌਕਰੀ ਦੇ ਪੱਤਰ ਭੇਜੇ ਗਏ ਹਨ ਅਤੇ ਬਾਕੀ ਆਉਣ ਵਾਲੇ ਦਿਨਾਂ ‘ਚ ਭੇਜੇ ਜਾਣਗੇ।

Leave a Reply

Your email address will not be published. Required fields are marked *