ਨਵੀਂ ਦਿੱਲੀ, 16 ਦਸੰਬਰ- ਲਖੀਮਪੁਰ ਖੀਰੀ ਕਾਂਡ ਤੇ ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਲੈ ਕੇ ਸੰਸਦ ਦੇ ਦੋਵਾਂ ਸਦਨਾਂ ਵਿਚ ਵਿਰੋਧੀ ਧਿਰ ਦਾ ਹੰਗਾਮਾ ਜਾਰੀ ਹੈ। ਇੱਥੋਂ ਤਕ ਕਿ ਲੋਕ ਸਭਾ ਦੇ ਸਪੀਕਰ ਦੇ ਮਨਾਉਣ ਦਾ ਵੀ ਵਿਰੋਧੀ ਸੰਸਦ ਮੈਂਬਰਾਂ ‘ਤੇ ਕੋਈ ਅਸਰ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਇਸ ਦੌਰਾਨ ਵਿਰੋਧੀ ਧਿਰ ਸੰਸਦ ਮੈਂਬਰਾਂ ਦੀ ਮੁਅੱਤਲੀ ਵਾਪਸ ਲੈਣ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਨੂੰ ਅਹੁਦੇ ਤੋਂ ਹਟਾਉਣ ਦੀ ਆਪਣੀ ਮੰਗ ‘ਤੇ ਲਗਾਤਾਰ ਅੜੀ ਹੋਈ ਹੈ।
ਸੰਸਦ ‘ਚ ਲਖੀਮਪੁਰੀ ਖੀਰੀ ਮਾਮਲੇ ਦਾ ਰੌਲਾ, ਹੰਗਾਮੇ ਤੋਂ ਬਾਅਦ ਲੋਕ ਸਭਾ 2 ਵਜੇ ਤਕ ਮੁਲਤਵੀ
