ਚੰਡੀਗੜ੍ਹ, 26 ਨਵੰਬਰ (ਦਲਜੀਤ ਸਿੰਘ)- ਚੰਡੀਗੜ੍ਹ ‘ਚ ਅੱਜ ਇਕ ਅਧਿਆਪਕ ਆਗੂ ਸਮੇਤ ਐੱਮਐੱਲਏ ਟਾਵਰ ‘ਤੇ ਚੜ੍ਹ ਗਿਆ ਤੇ ਖ਼ੁਦਕੁਸ਼ੀ ਕਰਨ ਦੀ ਧਮਕੀ ਦਿੰਦਾ ਹੋਇਆ ਪੈਟਰੋਲ ਦੀ ਬੋਤਲ ਵੀ ਨਾਲ ਲੈ ਗਿਆ। ਉਸ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਉਸ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਸ ਨੇ ਕਿਹਾ ਕਿ ਮੇਰੀ ਮੌਤ ਦਾ ਜ਼ਿੰਮੇਵਾਰ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਹੋਵੇਗਾ।
ਜ਼ਿਕਰਯੋਗ ਹੈ ਕਿ ਜਿੱਥੇ ਇਹ ਵਿਅਕਤੀ ਟਾਵਰ ‘ਤੇ ਚੜ੍ਹਿਆ ਹੈ ਉੱਥੇ ਸਾਹਮਣੇ ਹੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਰਿਹਾਇਸ਼ ਹੋਣ ਕਰਕੇ ਹਰ ਵੇਲੇ ਸਖ਼ਤ ਸੁਰੱਖਿਆ ਦਾ ਪਹਿਰਾ ਹੁੰਦਾ ਹੈ। ਇਸ ਨੂੰ ਪੁਲਿਸ ਦੀ ਨਾਕਾਮੀ ਵੀ ਕਿਹਾ ਜਾ ਸਕਦਾ ਹੈ ਕਿ ਏਨੇ ਸਖ਼ਤ ਪਹਿਰੇ ਦੇ ਬਾਵਜੂਦ ਇਹ ਵਿਅਕਤੀ ਟਾਵਰ ‘ਤੇ ਜਾ ਚੜ੍ਹਿਆ।