ਕੇਬਲ ਟੀ.ਵੀ. ਨੂੰ ਲੈ ਕੇ ਨਵਜੋਤ ਸਿੱਧੂ ਦਾ ਬਿਆਨ

sidhu/nawanpunjab.com

ਚੰਡੀਗੜ੍ਹ, 25 ਨਵੰਬਰ (ਦਲਜੀਤ ਸਿੰਘ)- ਨਵਜੋਤ ਸਿੰਘ ਸਿੱਧੂ ਵਲੋਂ ਜਿੱਥੇ ਵਿਰੋਧੀਆਂ ਨੂੰ ਨਿਸ਼ਾਨੇ ‘ਤੇ ਲਿਆ ਜਾ ਰਿਹਾ ਹੈ ਉੱਥੇ ਹੀ ਉਹ ਆਪਣੀ ਪਾਰਟੀ ਦੇ ਮੁੱਖ ਮੰਤਰੀ ਚੰਨੀ ਵਲੋਂ ਕੀਤੇ ਜਾਂਦੇ ਐਲਾਨਾਂ ਨੂੰ ਲੈ ਕੇ ਵੀ ਸਵਾਲ ਚੁੱਕਦੇ ਹਨ | ਹੁਣ ਸਿੱਧੂ ਨੇ ਕੇਬਲ ਟੀ.ਵੀ. ਨੂੰ ਲੈ ਕੇ ਬਿਆਨ ਦਿੱਤਾ ਹੈ | ਸਿੱਧੂ ਨੇ ਟਵੀਟ ਕਰ ਕੇ ਕਿਹਾ ਕਿ 5 ਸਾਲ ਪਹਿਲਾਂ, ਮੈਂ ਮਲਟੀ ਸਿਸਟਮ ਆਪ੍ਰੇਟਰ -ਫਾਸਟਵੇਅ ਦੇ ਏਕਾਧਿਕਾਰ ਤੋਂ ਛੁਟਕਾਰਾ ਪਾਉਣ ਲਈ, 1000 ਕਰੋੜ ਦੇ ਟੈਕਸ ਦੀ ਵਸੂਲੀ, ਸਥਾਨਕ ਆਪ੍ਰੇਟਰਾਂ ਨੂੰ ਸਸ਼ਕਤੀਕਰਨ ਅਤੇ ਲੋਕਾਂ ਨੂੰ ਸਸਤੀ ਕੇਬਲ ਦੇਣ ਦੀ ਨੀਤੀ ਅੱਗੇ ਰੱਖੀ ਸੀ |

ਉਨ੍ਹਾਂ ਦਾ ਸਾਫ਼ ਤੋਰ ‘ਤੇ ਕਹਿਣਾ ਹੈ ਕਿ ਫਾਸਟਵੇਅ ਵਿਰੁੱਧ ਲੋੜੀਂਦੀ ਕਾਰਵਾਈ ਕੀਤੇ ਬਿਨਾਂ ਪੰਜਾਬ ਦੀ ਕੇਬਲ ਸਮੱਸਿਆ ਦਾ ਹੱਲ ਸੁਝਾਉਣਾ ਗਲਤ ਹੈ | ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਚੰਨੀ ਵਲੋਂ ਕੇਬਲ ਟੀ.ਵੀ. ਦੇ ਚਾਰਜ ਨੂੰ ਘਟਾ ਕੇ 100 ਰੁਪਏ ਪ੍ਰਤੀ ਮਹੀਨਾ ਕਰਨ ਦਾ ਐਲਾਨ ਕੀਤਾ ਗਿਆ ਹੈ |

Leave a Reply

Your email address will not be published. Required fields are marked *