ਕਿਸਾਨਾਂ ਤੋਂ ਬਾਅਦ ਹੁਣ ਸੰਤਾਂ ਨੇ ਦਿੱਲੀ ’ਚ ਸ਼ੁਰੂ ਕੀਤਾ ਮੱਠ-ਮੰਦਿਰ ਮੁਕਤੀ ਅੰਦੋਲਨ

math/nawanpunjab.com

ਨਵੀਂ ਦਿੱਲੀ, 23 ਨਵੰਬਰ (ਬਿਊਰੋ)- ਰਾਜਧਾਨੀ ਦਿੱਲੀ ਅਜੇ ਕਿਸਾਨ ਅੰਦੋਲਨ ਤੋਂ ਮੁਕਤ ਨਹੀਂ ਹੋਈ ਹੈ ਅਤੇ ਹੁਣ ਸਾਧੂ-ਸੰਤਾਂ ਨੇ ਸਰਕਾਰ ਨੂੰ ਦੇਸ਼ ਪੱਧਰੀ ਅੰਦੋਲਨ ਦੀ ਚਿਤਾਵਨੀ ਦਿੱਤੀ ਹੈ। ਐਤਵਾਰ ਨੂੰ ਦੇਸ਼ ਦੇ ਕਈ ਹਿੱਸਿਆਂ ਤੋਂ ਸਾਧੂ-ਸੰਤਾਂ ਨੇ ਦੱਖਣੀ ਦਿੱਲੀ ਦੇ ਕਾਲਕਾਜੀ ਮੰਦਰ ’ਚ ਇਕੱਠੇ ਹੋ ਕੇ ਮਠ-ਮੰਦਿਰ ਮੁਕਤੀ ਅੰਦੋਲਨ ਸ਼ੁਰੂ ਕੀਤਾ। ਸੰਤਾਂ ਨੇ ਕਿਹਾ ਕਿ ਅਸੀਂ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਸ਼ਾਂਤਮਈ ਢੰਗ ਨਾਲ ਮਨਾਵਾਂਗੇ, ਜੇਕਰ ਉਹ ਨਾ ਮੰਨੇ ਤਾਂ ਹਥਿਆਰ ਵੀ ਚੁੱਕਾਂਗੇ। ਕਈ ਅਖਾੜਿਆਂ, ਆਸ਼ਰਮਾਂ ਅਤੇ ਮੱਠਾਂ ਦੇ ਸਾਧੂ-ਸੰਤਾਂ ਨੇ ਸਟੇਜ ਤੋਂ ਹਮਲਾਵਰ ਰਵੱਈਆ ਦਿਖਾਇਆ। ਬਹੁਤੇ ਸਾਧਾਂ-ਸੰਤਾਂ ਨੇ ਕਿਹਾ ਕਿ ਜਦੋਂ ਦਿੱਲੀ ਦੀਆਂ ਕੁਝ ਸੜਕਾਂ ’ਤੇ ਮੁੱਠੀ ਭਰ ਕਿਸਾਨ ਬੈਠ ਗਏ ਤਾਂ ਸਰਕਾਰ ਨੂੰ ਝੁਕਣਾ ਪਿਆ, ਫਿਰ ਸਾਧੂਆਂ ਨਾਲ ਧੱਕਾ ਕੌਣ ਕਰੇਗਾ। ਜੇ ਲੋੜ ਪਈ ਤਾਂ ਸਾਧੂ-ਸੰਤਾਂ ਸੜਕਾਂ ’ਤੇ ਡੇਰੇ ਬਣਾ ਲੈਣਗੇ ਭਾਵ ਦਿੱਲੀ ਲਈ ਸੰਦੇਸ਼ ਸਪੱਸ਼ਟ ਹੈ-ਇਕ ਹੋਰ ਵੱਡੇ ਅੰਦੋਲਨ ਲਈ ਤਿਆਰ ਰਹੋ।

ਪ੍ਰੋਗਰਾਮ ਦੇ ਆਯੋਜਕ ਸੁਰਿੰਦਰ ਨਾਥ ਅਵਧੂਤ ਨੇ ਕਿਹਾ ਕਿ ਅਸੀਂ ਫਿਲਹਾਲ ਪ੍ਰਧਾਨ ਮੰਤਰੀ ਨੂੰ ਪੱਤਰ ਭੇਜ ਰਹੇ ਹਾਂ। ਇਹ ਇਕ ਵਿਸਤ੍ਰਿਤ ਦਸਤਾਵੇਜ਼ ਵਾਂਗ ਹੈ, ਜਿਸ ਵਿਚ ਸਾਰੇ ਰਾਜਾਂ ਦੀ ਸਥਿਤੀ ਨੂੰ ਸੰਖੇਪ ਵਿਚ ਸਮਝਾਇਆ ਗਿਆ ਹੈ। ਜੇਕਰ ਮੰਗ ਪੂਰੀ ਹੁੰਦੀ ਹੈ ਤਾਂ ਅਸੀਂ ਪ੍ਰਧਾਨ ਮੰਤਰੀ ਦੇ ਧੰਨਵਾਦੀ ਹੋਵਾਂਗੇ।
ਯੋਗੀ ਆਦਿਿਤਆਨਾਥ ਦੇ ਸੰਗਠਨ ਨਾਲ ਜੁੜੇ ਹੋਏ ਹਨ ਅੰਦੋਲਨ ਦੇ ਪ੍ਰਬੰਧਕ
ਇਸ ਅੰਦੋਲਨ ਦੀ ਸ਼ੁਰੂਆਤ ਲਈ ਇਹ ਪ੍ਰੋਗਰਾਮ ਅਖਿਲ ਭਾਰਤੀ ਸੰਤ ਸਮਿਤੀ ਵੱਲੋਂ ਆਯੋਜਿਤ ਕੀਤਾ ਗਿਆ ਹੈ। ਕਮੇਟੀ ਦੇ ਚੇਅਰਮੈਨ ਮਹੰਤ ਸੁਰੇਂਦਰ ਨਾਥ ਅਵਧੂਤ ਹਨ। ਸੁਰੇਂਦਰ ਨਾਥ ਇਕ ਹੋਰ ਸੰਗਠਨ ਵਿਸ਼ਵ ਹਿੰਦੂ ਮਹਾਸੰਘ ਦੇ ਰਾਸ਼ਟਰੀ ਅੰਤਰਿਮ ਪ੍ਰਧਾਨ ਵੀ ਹਨ। ਇਸ ਸੰਸਥਾ ਦੇ ਰਾਸ਼ਟਰੀ ਪ੍ਰਧਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਿਤਆਨਾਥ ਹਨ। ਹਾਲਾਂਕਿ ਇਸ ਪ੍ਰੋਗਰਾਮ ਦੇ ਆਯੋਜਨ ’ਚ ਮਹਾਸੰਘ ਦੇ ਬੈਨਰ ਦੀ ਵਰਤੋਂ ਨਹੀਂ ਕੀਤੀ ਗਈ ਪਰ ਉਥੇ ਮੌਜੂਦ ਸੰਤਾਂ ਨੇ ਕਿਹਾ ਕਿ ਸਾਡਾ ਅੰਦੋਲਨ ਸਫਲ ਹੋਵੇਗਾ, ਸਾਨੂੰ ਯੋਗੀ ਦਾ ਆਸ਼ੀਰਵਾਦ ਹਾਸਲ ਹੈ।

Leave a Reply

Your email address will not be published. Required fields are marked *