ਤ੍ਰਿਪੁਰਾ ’ਚ ਭਾਜਪਾ-ਟੀ. ਐੱਮ. ਸੀ. ਵਰਕਰ ਭਿੜੇ, 19 ਜ਼ਖਮੀ , ਧਾਰਾ-144 ਲਾਗੂ

bjp/nawanpunjab.com

ਅਗਰਤਲਾ 20 ਨਵੰਬਰ (ਦਲਜੀਤ ਸਿੰਘ)- ਤ੍ਰਿਪੁਰਾ ’ਚ ਖੋਵਈ ਜ਼ਿਲ੍ਹੇ ਦੇ ਤੇਲੀਆਮੁਰਾ ’ਚ ਭਾਰਤੀ ਜਨਤਾ ਪਾਰਟੀ ਤੇ ਤ੍ਰਿਣਮੂਲ ਕਾਂਗਰਸ ਦੇ ਹਮਾਇਤੀਆਂ ’ਚ ਝੜਪਾਂ ਦੌਰਾਨ 2 ਪੁਲਸ ਮੁਲਾਜ਼ਮਾਂ ਸਮੇਤ 19 ਵਿਅਕਤੀ ਜ਼ਖਮੀ ਹੋ ਗਏ। ਘਟਨਾ ਪਿੱਛੋਂ ਇਲਾਕੇ ਵਿਚ ਧਾਰਾ-144 ਅਧੀਨ ਮਨਾਹੀ ਦੇ ਹੁਕਮ ਲਾਗੂ ਕਰ ਦਿੱਤੇ ਗਏ। ਐਡੀਸ਼ਨਲ ਪੁਲਸ ਮੁਖੀ (ਅਮਨ ਤੇ ਕਾਨੂੰਨ) ਸੁਬਰਤ ਚਕਰਵਰਤੀ ਨੇ ਦੱਸਿਆ ਕਿ ਕਾਲੀਤਿਲਾ ਇਲਾਕੇ ’ਚ ਬੁੱਧਵਾਰ ਰਾਤ ਲਗਭਗ 9.30 ਵਜੇ ਇਹ ਵਿਵਾਦ ਸ਼ੁਰੂ ਹੋਇਆ।

ਟੀ. ਐੱਮ. ਸੀ. ਦੇ ਵਰਕਰ ਵਿਖਾਵਾ ਕਰ ਰਹੇ ਸਨ। ਉਹ ਜਦੋਂ ਭਾਜਪਾ ਦੇ ਦਫ਼ਤਰ ਨੇੜੇ ਪੁੱਜੇ ਤਾਂ ਉੱਥੇ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਦਰਮਿਆਨ ਝੜਪਾਂ ਸ਼ੁਰੂ ਹੋ ਗਈਆਂ। ਪੁਲਸ ਨੇ ਦੋਹਾਂ ਧਿਰਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਵਰਕਰ ਸ਼ਾਂਤ ਨਾ ਹੋਏ। ਇਸ ’ਤੇ ਪੁਲਸ ਨੇ ਤਾਕਤ ਦੀ ਵਰਤੋਂ ਕੀਤੀ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। ਇਸ ਪਿੱਛੋਂ ਵਰਕਰ ਖਿੰਡਰ ਗਏ।

Leave a Reply

Your email address will not be published. Required fields are marked *