ਤਰਨਤਾਰਨ, 17 ਨਵੰਬਰ (ਦਲਜੀਤ ਸਿੰਘ)- ਸਥਾਨਕ ਸ਼ਹਿਰ ਦੇ ਖ਼ਾਲਸਾ ਕਰਿਆਨਾ ਮਾਲ ਨੂੰ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ। ਇਸ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਅੱਗ ਨੂੰ ਬੁਝਾਉਣ ਲਈ ਅੰਮ੍ਰਿਤਸਰ ਤੋਂ ਦੋ ,ਤਰਨਤਾਰਨ ਅਤੇ ਪੱਟੀ ਤੋਂ ਇੱਕ-ਇੱਕ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ‘ਤੇ ਪੁੱਜੀ ਹੋਈ ਹੈ ਪਰ ਅੱਗ ‘ਤੇ ਕਰੀਬ ਤਿਨ ਘੰਟੇ ਬਾਅਦ ਵੀ ਕਾਬੂ ਨਹੀਂ ਪਾਇਆ ਜਾ ਸਕਿਆ।
ਲੋਕਾਂ ਦੀ ਭੀੜ ਕਾਰਨ ਫਾਇਰ ਬ੍ਰਿਗੇਡ ਦੀ ਟੀਮ ਨੂੰ ਕੰਮ ਕਰਨ ਵਿਚ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਰਿਆਨਾ ਸਟੋਰ ਦੇ ਮਾਲਕ ਜੈ ਇੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਵਿੱਚ ਕਰੋੜਾਂ ਰੁਪਏ ਦਾ ਸਮਾਨ ਪਿਆ ਸੀ, ਜੋ ਸੜ ਕੇ ਸੁਆਹ ਹੋ ਗਿਆ ਹੈ ਅਤੇ ਬਿਲਡਿੰਗ ਵੀ ਡਿੱਗਣ ਦੇ ਕਿਨਾਰੇ ਹੈ।