ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਇਹ ਵੀ ਆਖਿਆ ਕਿ ਉਹ ਤਸਵੀਰਾਂ ਖਿੱਚਵਾਉਣੀਆਂ ਬੰਦ ਕਰਨ ਅਤੇ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਨਾ ਸ਼ੁਰੂ ਕਰਨ। ਉਹਨਾਂ ਕਿਹਾ ਕਿ ਤੁਹਾਡੇ ਕੋਲ ਸਿਰਫ ਦੋ ਮਹੀਨੇ ਦਾ ਸਮਾਂ ਬਾਕੀ ਹੈ। ਉਹਨਾਂ ਕਿਹਾ ਕਿ ਤੁਹਾਨੁੰ ਇਸ ਸਮੇਂ ਦੀ ਵਰਤੋਂ ਲੋਕਾਂ ਦੇ ਦੁੱਖ ਤਕਲੀਫਾਂ ਦੂਰ ਕਰਨ ਅਤੇ ਲੋਕਾਂ ਨਾਲ ਤੁਹਾਡੀ ਪਾਰਟੀ ਵੱਲੋਂ ਕੀਤੇ ਵਾਅਦੇ ਪੂਰੇ ਕਰਨ ਲਈ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਬਜਾਏ ਅਜਿਹਾ ਕਰਨ ਦੇ ਤੁਸੀਂ ਸਸਤੀ ਸ਼ੌਹਰਤ ਹਾਸਲ ਕਰਨ ’ਤੇ ਡਟੇ ਹੋ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਪਹਿਲਾਂ ਕਿਸਾਨਾਂ ਨੁੰ ਉਹਨਾਂ ਦੀ ਨਰਮੇ ਦੀ ਤਬਾਹ ਹੋਈ ਫਸਲ ਦਾ ਮੁਆਵਜ਼ਾ ਦੇ ਕੇ ਉਹਨਾਂ ਦੀਆਂ ਮੁਸ਼ਕਿਲਾਂ ਘਟਾਉਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਇਸੇ ਤਰੀਕੇ ਚੰਨੀ ਨੂੰ ਡੀਜ਼ਲ ’ਤੇ ਸੂਬੇ ਦੇ ਵੈਟ ਵਿਚ ਕਟੌਤੀ ਕਰਨੀ ਚਾਹੀਦੀ ਹੈ, ਡੀ ਏ ਪੀ ਖਾਦ ਦੀ ਉਪਲਬਧਤਾ ਯਕੀਨੀ ਬਣਾਉਣਾ ਚਾਹੀਦੀ ਹੈ ਤੇ ਇਸਦੀ ਕਾਲਾ ਬਜ਼ਾਰੀ ਬੰਦ ਕਰਵਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਬਜਾਏ ਅਜਿਹਾ ਕਰਨ ਦੇ ਨਵੇਂ ਮੁੱਖ ਮੰਤਰੀ ਨੇ ਆਪਣਾ ਸਾਰਾ ਸਮਾਂ ਬਹਾਨੇ ਘੜਨ ਅਤੇ ਮੰਤਰਾਲੇ ਵੰਡਣ ਤੇ ਸ਼ਰਾਬ ਤੇ ਮਾਇਨਿੰਗ ਮਾਫੀਆ ਦੇ ਮੁਤਾਬਕ ਚੱਲਣ ਵਿਚ ਗੁਜ਼ਾਰਿਆ ਹੈ।
Related Posts
ਬਸਵਰਾਜ ਨੇ ਕਰਨਾਟਕ ਦੇ 23ਵੇਂ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
ਬੇਂਗਲੁਰੂ, 28 ਜੁਲਾਈ (ਦਲਜੀਤ ਸਿੰਘ)- ਬਸਵਰਾਜ ਬੋਮਾਈ ਨੇ ਕਰਨਾਟਕ ਦੇ 23ਵੇਂ ਮੁੱਖ ਮੰਤਰੀ ਦੇ ਰੂਪ ਵਿਚ ਬੁੱਧਵਾਰ ਯਾਨੀ ਕਿ ਅੱਜ ਸਹੁੰ…
ਈਦ-ਉਲਫਿਤਰ ਦੇ ਮੌਕੇ ‘ਤੇ ਜੇ.ਸੀ.ਪੀ. ਅਟਾਰੀ ਸਰਹੱਦ ‘ਤੇ ਮਿਠਾਈਆਂ ਅਤੇ ਵਧਾਈਆਂ ਦਾ ਅਦਾਨ-ਪ੍ਰਦਾਨ
ਅਟਾਰੀ, 3 ਮਈ- ਸੀਮਾ ਸੁਰੱਖਿਆ ਬਲ ਅਤੇ ਪਾਕਿਸਤਾਨ ਰੇਂਜਰਾਂ ਨੇ ਦੇਸ਼ਾਂ ਦੀਆਂ ਪਰੰਪਰਾਵਾਂ ਦੇ ਹਿੱਸੇ ਵਜੋਂ, ਈਦ-ਉਲਫਿਤਰ ਦੇ ਮੌਕੇ ‘ਤੇ…
ਕੋਲਕਾਤਾ ਕਾਂਡ ਦੇ ਦੋਸ਼ੀ ਸੰਜੇ ਰਾਏ ‘ਤੇ ਕੱਸਿਆ ਸ਼ਿਕੰਜਾ, ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜਿਆ
ਕੋਲਕਾਤਾ। Kolkata Doctor Murder Case ਕੋਲਕਾਤਾ ਦੇ ਆਰਜੀ ਕਰ ਹਸਪਤਾਲ ਵਿੱਚ ਇੱਕ ਮਹਿਲਾ ਸਿਖਿਆਰਥੀ ਡਾਕਟਰ ਨਾਲ ਬੇਰਹਿਮੀ ਦੇ ਮਾਮਲੇ ਵਿੱਚ…