ਪੰਜਾਬ ਭਾਜਪਾ ਦੇ ਜਨਰਲ ਸਕੱਤਰ ਡਾ.ਸੁਭਾਸ਼ ਸ਼ਰਮਾ ਨੇ ਬਿਜਲੀ ਦੇ ਰੇਟ ਘਟਾਉਣ ਦੇ ਐਲਾਨ ਨੂੰ ਸਿਆਸੀ ਸਟੰਟ ਦੱਸਿਆ| ਉਹਨਾਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲ ਪੰਜਾਬ ਦੀ ਕਾਂਗਰਸ ਸਰਕਾਰ ਨੇ ਬਿਜਲੀ ਬਿਲਾਂ ਤੇ ਜੋ ਪੰਜਾਬੀਆਂ ਨੂੰ ਲੁੱਟਿਆ ਹੈ ਉਹ ਜੱਗ ਜ਼ਾਹਿਰ ਹੈ| ਹੁਣ ਜਦੋਂ 2 ਮਹੀਨੇ ਸਰਕਾਰ ਦੇ ਰਹਿ ਗਏ ਹਨ ਤਾਂ ਲੋਕਾਂ ਨੂੰ ਮੂਰਖ ਬਣਾਉਣ ਲਈ ਇਹ ਫੈਸਲਾ ਲਿਆ ਗਿਆ ਹੈ| ਪੰਜਾਬ ਦੀ ਜਨਤਾ ਜਾਗਰੂਕ ਹੈ ਉਹ ਇਹਨਾਂ ਦੇ ਪੈਤੜਿਆਂ ਤੋਂ ਭਲੀ ਭਾਂਤ ਜਾਣੂ ਹੈ|
ਬਿਜਲੀ ਦੇ ਰੇਟ ਘਟਾਉਣਾ ਸਿਰਫ ਸਿਆਸੀ ਸਟੰਟ -ਡਾ.ਸੁਭਾਸ਼ ਸ਼ਰਮਾ
