ਹਰਿਆਣਾ, 30 ਅਕਤੂਬਰ (ਦਲਜੀਤ ਸਿੰਘ)- ਬੀਤੇ 11 ਮਹੀਨਿਆਂ ਤੋਂ ਬੰਦ ਹਰਿਆਣਾ-ਦਿੱਲੀ ਦੀ ਸਰਹੱਦ ‘ਤੇ ਟਿਕਰੀ ਬਾਰਡਰ ਦੇ ਰਸਤੇ ਤੋਂ ਦਿੱਲੀ ਪੁਲਸ ਬੈਰੀਕੇਡ ਹਟਾ ਰਹੀ ਹੈ। ਜਿਸ ਨੂੰ ਲੈ ਕੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਵੀਡੀਓ ਸੰਦੇਸ਼ ਜਾਰੀ ਕਰ ਕੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਸਰਹੱਦਾਂ ’ਤੇ ਲਾਈਆਂ ਰੋਕਾਂ ਹਟਾ ਕੇ ਬਾਰਡਰ ਖੋਲ੍ਹ ਰਹੀ ਹੈ। ਰਾਜੇਵਾਲ ਨੇ ਕਿਹਾ ਕਿ ਸਰਕਾਰ ਬੌਖਲਾ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਅਸੀਂ ਬਾਰਡਰ ਖੋਲ੍ਹ ਦਿੱਤੇ ਹਨ ਪਰ ਕਿਸਾਨ ਬਾਰਡਰ ਨਹੀਂ ਖੋਲ੍ਹ ਰਹੇ। ਸਾਨੂੰ ਇਸ ਗੱਲ ਦਾ ਖ਼ਤਰਾ ਹੈ ਕਿ ਸਰਹੱਦ ਖੁੱਲ੍ਹਣ ਕਾਰਨ ਜ਼ਿਆਦਾ ਟਰੈਫਿਕ ਹੋਵੇਗੀ, ਜਿਸ ਨਾਲ ਹਾਦਸੇ ਵਧਣਗੇ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਾਡਾ ਮੋਰਚਾ ਸਿਖਰ ’ਤੇ ਗਿਆ ਹੋਇਆ ਹੈ। ਇਸ ਲਈ ਸਾਰੇ ਸ਼ਾਂਤ ਰਹੋ। ਅਸੀਂ ਸ਼ਾਂਤਮਈ ਢੰਗ ਨਾਲ ਇਸ ਸਮੱਸਿਆ ਦਾ ਵੀ ਹੱਲ ਕਰ ਸਕਦੇ ਹਨ। ਦੱਸਣਯੋਗ ਹੈ ਕਿ ਟਿਕਰੀ ਬਾਰਡਰ ‘ਤੇ ਚੱਲ ਰਹੇ ਅੰਦੋਲਨ ਦੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਸੜਕ ‘ਤੇ ਲਗਾਏ ਗਏ ਸੀਮੈਂਟੇ ਦੇ ਬਣੇ ਬੈਰੀਕੇਡਿੰਗ ਵੀ ਹਟਾਈ ਜਾ ਰਹੀ ਹੈ, ਜਿਸ ਦੇ ਨਾਲ ਉਮੀਦ ਹੈ ਦਿੱਲੀ-ਰੋਹਤਕ ਰਸਤਾ ਖੁੱਲ੍ਹਣ ਨਾਲ ਰੋਜ਼ ਦੀ ਆਵਾਜਾਈ ਵਿੱਚ ਹੋ ਰਹੀ ਪ੍ਰੇਸ਼ਾਨੀਆਂ ਨਾਲ ਰਾਹਤ ਮਿਲੇਗੀ।