ਮੁੰਡਾ ਆਇਆ ਆਪਣੇ ਪਿੰਡ ਲੈਫਟੀਨੈਟ ਹੋ ਕੇ ਭਰਤੀ

foji/nawanpunjab.com

ਘਨੌਰ,  15 ਜੂਨ (ਦਲਜੀਤ ਸਿੰਘ)- ਹਲਕਾ ਘਨੌਰ ਵਿੱਚ ਪੈਦੇ ਪਿੰਡ ਅਜਰਾਵਰ ਦਾ ਜੰਮਪਲ ਆਪਣੇ ਦਾਦਾ ਸੁੱਚਾ ਸਿੰਘ ਦਾਦੀ ਪਰਮਜੀਤ ਕੌਰ ਦੀ ਅੱਖਾ ਦਾ ਤਾਰਾ ਮਾਤਾ ਹਰਿੰਦਰ ਕੌਰ ਦੀ ਕੁੱਖੋ ਜਨਮਿਆ ਜਸਕਰਨ ਸਿੰਘ ਆਪਣੇ ਪਿਤਾ ਯਾਦਵਿੰਦਰ ਸਿੰਘ ਦੇ ਦਰਸਾਏ ਰਸਤਿਆਂ ਤੇ ਚਲਦਿਆਂ ਅੱਜ ਕਰੀਬ ਪੰਜ ਸਾਲਾ ਦੀ ਕਡ਼ੀ ਮੇਹਨਤ ਤੋਂ ਬਾਅਦ ਭਾਰਤੀ ਫੌਜ ਵਿੱਚ ਲੈਫਟੀਨੈਂਟ ਭਰਤੀ ਹੋ ਕੇ ਆਪਣੇ ਜੱਦੀ ਪਿੰਡ ਅਜਰਾਵਰ ਪਹੁੰਚਿਆ ਜਿੱਥੇ ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਨੇ ਢੋਲ-ਢੱਮਕਿਆ ਨਾਲ ਸਵਾਗਤ ਕੀਤਾ ਲੈਫਟੀਨੈਂਟ ਜਸਕਰਨ ਨੇ ਦੱਸਿਆ ਕਿ ਮੈ ਆਪਣੇ ਮਾਤਾ ਪਿਤਾ ਅਤੇ ਬਜੁਰਗਾਂ ਦੇ ਦਰਸਾਏ ਰਸਤਿਆਂ ਤੇ ਚਲਦਿਆਂ ਅੱਜ ਕਰੀਬ ਪੰਜ ਸਾਲਾ ਦੀ ਮੇਹਨਤ ਤੋਂ ਬਾਅਦ ਇਸ ਮੁਕਾਮ ਤੇ ਪਹੁੰਚਿਆ ਹਾ ਮੈਨੂੰ ਅੱਜ ਬਹੁਤ ਫਕਰ ਮਹਿਸੂਸ ਹੋ ਰਿਹਾ ਹੈ ਤੇ ਮੈ ਆਪਣੇ ਨੌਜਵਾਨ ਵੀਰਾ ਨੂੰ ਵੀ ਇਹ ਹੀ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਆਪਣੇ ਮਾਤਾ ਪਿਤਾ ਦੇ ਦਰਸਾਏ ਰਸਤਿਆਂ ਤੇ ਚਲਦਿਆਂ ਹੀ ਤਰੱਕੀਆ ਹਾਸਲ ਕਰ ਸਕਦੇ ਹੋ ਇਕੱਲਾ ਇਨਸਾਨ ਕੁੱਝ ਵੀ ਨਹੀਂ ਇਸ ਦੌਰਾਨ ਲੈਫਟੀਨੈਂਟ ਜਸਕਰਨ ਦੀ ਮਾਤਾ ਹਰਿੰਦਰ ਕੌਰ ਨੇ ਆਪਣੇ ਪੁੱਤਰ ਦੇ ਬਚਪਨ ਵਾਰੇ ਜਾਣਕਾਰੀ ਦਿੰਦੇ ਹੋਏ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਅੱਜ ਮੇਰਾ ਤੇ ਮੇਰੇ ਪੁੱਤਰ ਦਾ ਸੁਪਨਾ ਪੂਰਾ ਹੋਇਆ ਹੈ। ਅਜਰਾਵਰ ਪਿੰਡ ਵਾਸੀਆਂ ਅਤੇ ਸਰਪੰਚ ਸੁਰਜੀਤ ਸਿੰਘ ਨੇ ਕਿਹਾ ਕਿ ਜਸਕਰਨ ਸਿੰਘ ਦੇ ਲੈਫਟੀਨੈਂਟ ਭਰਤੀ ਹੋਣ ਤੇ ਸਾਨੂੰ ਬਹੁਤ ਗਰਭ ਮਹਿਸੂਸ ਹੋ ਰਿਹਾ ਹੈ ਕਿਉਂਕਿ ਇਸ ਨੇ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ ਅਸੀ ਦਿਲੋਂ ਦੁਆ ਕਰਦੇ ਹਾ ਕਿ ਇਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ।

Leave a Reply

Your email address will not be published. Required fields are marked *