ਹਰਿਆਣਾ, 21 ਅਕਤੂਬਰ (ਦਲਜੀਤ ਸਿੰਘ)- ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਝੱਜਰ ਜਿਲ੍ਹਾ ਵਿਚ ਸਥਿਤ ਕੌਮੀ ਕੈਂਸਰ ਸੰਸਥਾਨ ਪੂਰੇ ਸੂਬੇ ਤੇ ਦੇਸ਼ ਨੁੰ ਸਮਰਪਿਤ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਅੰਤੋਂਦੇਯ ਦੀ ਭਾਵਨਾ ਨਾਲ ਕਾਰਜ ਕਰਦੇ ਹੋਏ ਸਿਹਤ ਸੇਵਾਵਾਂ ਵਿਚ ਵੀ ਲਗਾਤਾਰ ਵਿਸਤਾਰ ਕਰ ਰਹੀ ਹੈ। ਸੂਬੇ ਵਿਚ ਸਮਾਜਿਕ ਭਾਗੀਦਾਰੀ ਸਰਕਾਰ ਦੇ ਨਾਲ ਯਕੀਨੀ ਰਹਿਣ ਇਸ ਦੇ ਲਈ ਸੀਐਸਆਰ ਟਰਸਟ ਬਣਾਇਆ ਗਿਆ ਹੈ |
ਜਿਸ ਦੇ ਰਾਹੀਂ ਅਨੇਕ ਜਨਹਿਤ ਕਾਰਜ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਹਨ। ਸੂਬੇ ਵਿਚ ਐਨਸੀਆਈ ਸਮੇਤ ਪੀਜੀਆਈ ਰੋਹਤਕ ਵਿਚ ਸਿਹਤ ਸਹੂਲਤਾਂ ਵਿਚ ਵਾਧਾ ਕਰਦੇ ਹੋਏ ਕਦਮ ਚੁੱਕੇ ਜਾ ਰਹੇ ਹਨ। ਸਰਕਾਰ ਵੱਲੋਂ ਹਰ ਜਿਲ੍ਹਾ ਵਿਚ ਮੈਡੀਕਲ ਕਾਲਜ ਖੋਲੇ ਜਾ ਰਹੇ ਹਨ ਅਤੇ ਇਹੀ ਕਾਰਨ ਹੈ ਕਿ ਸੂਬੇ ਵਿਚ 2014 ਵਿਚ 700 ਮੈਡੀਕਲ ਸੀਟਾਂ ਸਨ ਜਦੋਂ ਕਿ ਹੁਣ ਇਹ ਵੱਧ ਕੇ 1800 ਵੱਧ ਸੀਟਾਂ ਹੋ ਚੁੱਕੀਆਂ ਹਨ।