ਕਾਬੁਲ, ,15 ਅਕਤੂਬਰ (ਦਲਜੀਤ ਸਿੰਘ)- ਪੁਨੀਤ ਸਿੰਘ ਚੰਡੋਕ, ਪ੍ਰਧਾਨ ਇੰਡੀਅਨ ਵਰਲਡ ਫੋਰਮ ਦਾ ਕਹਿਣਾ ਹੈ ਕਿ ਅੱਜ ਭਾਰੀ ਹਥਿਆਰਬੰਦ ਅਫ਼ਸਰ ਅਫ਼ਗਾਨਿਸਤਾਨ ਦੇ ਇਸਲਾਮਿਕ ਅਮੀਰਾਤ ਦੀ ਐੱਸ.ਪੀ.ਐਲ. ਯੂਨਿਟ ਦੇ ਹੋਣ ਦਾ ਦਾਅਵਾ ਕਰਦੇ ਹੋਏ ਕਾਬੁਲ ਦੇ ਕਾਰਤੇ ਪਰਵਾਨ ਸਥਿਤ ਗੁਰਦੁਆਰਾ ਦਸਮੇਸ਼ ਪਿਤਾ ਵਿਚ ਜ਼ਬਰਦਸਤੀ ਦਾਖਲ ਹੋਏ। ਉਨ੍ਹਾਂ ਨੇ ਗੁਰਦੁਆਰੇ ਵਿਚ ਭਾਈਚਾਰੇ ਨੂੰ ਡਰਾਇਆ ਅਤੇ ਪਵਿੱਤਰ ਸਥਾਨ ਦੀ ਪਵਿੱਤਰਤਾ ਦੀ ਦੁਰਵਰਤੋਂ ਕੀਤੀ | ਜ਼ਿਕਰਯੋਗ ਹੈ ਕਿ ਉਨ੍ਹਾਂ ਵਲੋਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਭਾਰਤ ਸਰਕਾਰ ਅਫ਼ਗਾਨਿਸਤਾਨ ਵਿਚ ਰਹਿ ਰਹੇ ਹਿੰਦੂ ਅਤੇ ਸਿੱਖ ਭਾਈਚਾਰਿਆਂ ਦੀਆਂ ਚਿੰਤਾਵਾਂ ਨੂੰ ਉੱਚ ਪੱਧਰ ‘ਤੇ ਆਪਣੇ ਹਮਰੁਤਬਾ ਦੇ ਨਾਲ ਤੁਰੰਤ ਉਠਾਏ |
Related Posts
20 ਮਾਰਚ ਨੂੰ ਸੰਸਦ ਦੇ ਬਾਹਰ ਮਹਾਪੰਚਾਇਤ ਕਰੇਗਾ ਸੰਯੁਕਤ ਕਿਸਾਨ ਮੋਰਚਾ
ਕੁਰੂਕਸ਼ੇਤਰ -ਕਿਸਾਨ ਸੰਗਠਨ ਸੰਯੁਕਤ ਕਿਸਾਨ ਮੋਰਚਾ ਨੇ ਵੀਰਵਾਰ ਨੂੰ ਕਿਹਾ ਕਿ ਉਹ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ’ਤੇ ਕਾਨੂੰਨੀ ਗਾਰੰਟੀ ਦੇਣ…
Amritpal Singh ਦੀ ਪਟੀਸ਼ਨ ‘ਤੇ ਪੰਜਾਬ ਤੇ ਕੇਂਦਰ ਸਰਕਾਰ ਨੇ High Court ‘ਚ ਦਿੱਤਾ ਜਵਾਬ, ਕਿਹਾ-ਜੇਲ੍ਹ ਤੋਂ ਵੀ ਵੱਖਵਾਦੀਆਂ ਦੇ ਸੰਪਰਕ ‘ਚ ਸੀ
ਚੰਡੀਗੜ੍ਹ। ਪੰਜਾਬ ਅਤੇ ਕੇਂਦਰ ਸਰਕਾਰ ਨੇ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਦੀ ਕੌਮੀ ਸੁਰੱਖਿਆ ਐਕਟ (ਐਨ.ਐਸ.ਏ.) ਨੂੰ ਲਾਗੂ ਕਰਨ…
ਆਧਾਰ ਕਾਰਡ ਦੀ ਦੁਰਵਰਤੋਂ ਕਰ ਕੇ ਕਢਵਾਏ 25 ਕਰੋੜ, ਠੱਗਾਂ ਨੇ ਲੁਧਿਆਣੇ ’ਚ ਖੋਲ੍ਹੀ ਫ਼ਰਜ਼ੀ ਕੰਪਨੀ
ਮੋਗਾ : ਜ਼ਿਲ੍ਹੇ ਦੇ ਇਕ ਜੀਵਨ ਬੀਮਾ ਏਜੰਟ ਦੇ ਆਧਾਰ ਕਾਰਡ ’ਚ ਛੇੜਛਾੜ ਕਰ ਕੇ ਠੱਗਾਂ ਨੇ ਲੁਧਿਆਣੇ ’ਚ ਉਸ…