ਕਾਬੁਲ, ,15 ਅਕਤੂਬਰ (ਦਲਜੀਤ ਸਿੰਘ)- ਪੁਨੀਤ ਸਿੰਘ ਚੰਡੋਕ, ਪ੍ਰਧਾਨ ਇੰਡੀਅਨ ਵਰਲਡ ਫੋਰਮ ਦਾ ਕਹਿਣਾ ਹੈ ਕਿ ਅੱਜ ਭਾਰੀ ਹਥਿਆਰਬੰਦ ਅਫ਼ਸਰ ਅਫ਼ਗਾਨਿਸਤਾਨ ਦੇ ਇਸਲਾਮਿਕ ਅਮੀਰਾਤ ਦੀ ਐੱਸ.ਪੀ.ਐਲ. ਯੂਨਿਟ ਦੇ ਹੋਣ ਦਾ ਦਾਅਵਾ ਕਰਦੇ ਹੋਏ ਕਾਬੁਲ ਦੇ ਕਾਰਤੇ ਪਰਵਾਨ ਸਥਿਤ ਗੁਰਦੁਆਰਾ ਦਸਮੇਸ਼ ਪਿਤਾ ਵਿਚ ਜ਼ਬਰਦਸਤੀ ਦਾਖਲ ਹੋਏ। ਉਨ੍ਹਾਂ ਨੇ ਗੁਰਦੁਆਰੇ ਵਿਚ ਭਾਈਚਾਰੇ ਨੂੰ ਡਰਾਇਆ ਅਤੇ ਪਵਿੱਤਰ ਸਥਾਨ ਦੀ ਪਵਿੱਤਰਤਾ ਦੀ ਦੁਰਵਰਤੋਂ ਕੀਤੀ | ਜ਼ਿਕਰਯੋਗ ਹੈ ਕਿ ਉਨ੍ਹਾਂ ਵਲੋਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਭਾਰਤ ਸਰਕਾਰ ਅਫ਼ਗਾਨਿਸਤਾਨ ਵਿਚ ਰਹਿ ਰਹੇ ਹਿੰਦੂ ਅਤੇ ਸਿੱਖ ਭਾਈਚਾਰਿਆਂ ਦੀਆਂ ਚਿੰਤਾਵਾਂ ਨੂੰ ਉੱਚ ਪੱਧਰ ‘ਤੇ ਆਪਣੇ ਹਮਰੁਤਬਾ ਦੇ ਨਾਲ ਤੁਰੰਤ ਉਠਾਏ |
ਕਾਬੁਲ : ਗੁਰਦੁਆਰਾ ਸਾਹਿਬ ‘ਚ ਜ਼ਬਰਦਸਤੀ ਦਾਖ਼ਲ ਹੋਏ ਹਥਿਆਰਬੰਦ ਅਫ਼ਸਰ
