ਨਵੀਂ ਦਿੱਲੀ, 14 ਅਕਤੂਬਰ (ਦਲਜੀਤ ਸਿੰਘ)- “ਇਕ ਉਹ ਸਮਾਂ ਸੀ ਜਦੋਂ ਸਾਰੇ ਵਾਦੀ ਨੂੰ ਛੱਡ ਕੇ ਦੌੜ ਰਹੇ ਸਨ ਪਰ ਸਿੱਖਾਂ ਨੇ ਉਸ ਦਹਿਸ਼ਤ ਦਾ ਡਟ ਕੇ ਸਾਹਮਣਾ ਕੀਤਾ ਤੇ ਸਿਰਫ਼ ਸਿੱਖ ਹੀ ਸਨ ਜਿਹੜੇ ਸਾਰਿਆਂ ਦੇ ਜਾਣ ਤੋਂ ਬਾਅਦ ਵੀ ਇਥੇ ਹੀ ਡਟੇ ਰਹੇ।
ਦੇਸ਼ ਦੇ ਲੋਕਾਂ ਨੂੰ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਤੇ ਕਸ਼ਮੀਰੀ ਲੋਕਾਂ ਦਾ ਸਾਥ ਦੇਣ ’ਤੇ ਅਸੀਂ ਸਦਾ ਸਿੱਖ ਕੌਮ ਦੇ ਰਿਣੀ ਰਹਾਂਗੇ” |