ਜਲੰਧਰ/ਚੰਡੀਗੜ੍ਹ, , 7 ਅਕਤੂਬਰ (ਦਲਜੀਤ ਸਿੰਘ)- ਹਿੰਦੂ ਧਰਮ ’ਚ ਨਵਰਾਤਰਿਆਂ ਦਾ ਖ਼ਾਸ ਮਹੱਤਵ ਹੈ। ਪੰਚਾਗ ਮੁਤਾਬਕ ਸ਼ਾਰਦ ਨਵਰਾਤਰੇ ਦਾ ਤਿਉਹਾਰ ਅੱਜ ਤੋਂ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਦੀ ਸਮਾਪਤੀ 15 ਅਕਤੂਬਰ ਨੂੰ ਹੋਵੇਗੀ। ਨਵਰਾਤਰਿਆਂ ਦੇ ਸ਼ੁੱਭ ਮੌਕੇ ’ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੋਂ ਅਸਤੀਫ਼ਾ ਦੇ ਚੁੱਕੇ ਨਵਜੋਤ ਸਿੰਘ ਸਿੱਧੂ ਨੇ ਵਧਾਈ ਦਿੱਤੀ ਹੈ। ਘਰ ’ਚ ਬੀਜੀ ਖੇਤਰੀ ਅਤੇ ਮਾਂ ਦੁਰਗਾ ਦੀ ਪੂਜਾ ਕਰਦੇ ਹੋਏ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਨਵਜੋਤ ਸਿੰਘੂ ਸਿੱਧੂ ਨੇ ਲਿਿਖਆ ਕਿ ਦੇਵੀ ਨਵਦੁਰਗਾ ਦੀ ‘ਪਵਿੱਤਰ ਖੇਤਰੀ’-ਮੇਰੇ ਜੱਦੀ ਘਰ ’ਚ ਦਿਿਵਅ ਮਾਤਾ ਦੇ ਚਰਣਾਂ ’ਚ…ਹੱਥ ਜੋੜ ਨਵਰਾਤਰਿਆਂ ਦੀ ਵਧਾਈ ਦਿੰਦੇ ਹੋਏ ਮਹਾਰਾਜਾ ਅਗਰਸੇਨ ਜਯੰਤੀ ਦੀ ਵੀ ਵਧਾਈ ਦਿੱਤੀ। ਇਥੇ ਦੱਸ ਦੇਈਏ ਕਿ ਅੱਜ ਤੋਂ ਸ਼ੁਰੂ ਹੋਏ ਨਵਰਾਤਰਿਆਂ ਦੇ 9 ਦਿਨਾਂ ਤੱਕ ਮਾਂ ਦੁਰਗਾ ਦੇ ਵੱਖ-ਵੱਖ ਰੂਪਾਂ ਦੀ ਪੂਜਾ ਅਰਾਧਨਾ ਕੀਤੀ ਜਾਂਦੀ ਹੈ ਅਤੇ ਵੱਖ-ਵੱਖ ਚੀਜ਼ਾਂ ਦੇ ਭੋਗ ਵੀ ਲਗਾਏ ਜਾਂਦੇ ਹਨ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਨਵਰਾਤਰਿਆਂ ਦਾ ਵਰਤ ਵੀ ਰੱਖਦੇ ਹਨ।
Related Posts
ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦੀ ਵੰਡ ਨੂੰ ਲੈ ਕੇ ਨਵਜੋਤ ਸਿੱਧੂ ਦਾ ਵੱਡਾ ਬਿਆਨ
ਚੰਡੀਗੜ੍ਹ,16 ਨਵੰਬਰ (ਦਲਜੀਤ ਸਿੰਘ)- ਇਕੱਠੀ ਸ਼ਕਤੀ ਜਿੱਤ ਦਾ ਅਤੇ ਵੰਡੀ ਹੋਈ ਸ਼ਕਤੀ ਹਾਰ ਦਾ ਕਾਰਣ ਬਣਦੀ ਹੈ। ਕਾਂਗਰਸ ਇਕ ਹੈ…
ਵਿਆਹ ਤੋਂ ਬਾਅਦ ਪਹਿਲੀ ਵਾਰ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ CM ਮਾਨ
ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sri harmandir Sahib) ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Mann) ਆਪਣੀ…
ਬਾਬਾ ਬਰਿੰਦਰ ਸਿੰਘ ਬਣੇ ਡੇਰਾ ਜਗਮਾਲਵਾਲੀ ਦੇ ਨਵੇਂ ਮੁਖੀ, ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਕੀਤੀ ਦਸਤਾਰਬੰਦੀ
ਸਿਰਸਾ, (ਹਰਿਆਣਾ): ਬਾਬਾ ਬਰਿੰਦਰ ਸਿੰਘ ਮਸਤਾਨਾ ਸ਼ਾਹ ਬਲੋਚਿਸਤਾਨੀ ਆਸ਼ਰਮ ਡੇਰਾ ਜਗਮਾਲਵਾਲੀ ਦੇ ਨਵੇਂ ਮੁਖੀ ਬਣ ਗਏ ਹਨ। ਬੁੱਧਵਾਰ ਨੂੰ ਡੇਰਾ…