ਪੰਜਾਬ ਦੇ ਤਿੰਨ ਵੱਡੇ ਦੂਰਦਰਸ਼ਨ ਟਾਵਰਾਂ ਨੂੰ ਬੰਦ ਕਰਨ ਦਾ ਹੁਕਮ ਬੇਹੱਦ ਮੰਦਭਾਗਾ : ਸੁਖਦੇਵ ਸਿੰਘ ਢੀਂਡਸਾ

sukhdev/nawanpunjab.com

ਚੰਡੀਗੜ੍ਹ, 6 ਅਕਤੂਬਰ (ਦਲਜੀਤ ਸਿੰਘ)- ਪੰਜਾਬ ਦਾ ਸੱਭਿਆਚਾਰ ਅਤੇ ਸਾਫ਼-ਸੁਥਰੇ ਪ੍ਰੋਗਰਾਮਾਂ ਰਾਹੀਂ ਪਿਛਲੇ ਲੰਮੇਂ ਸਮੇਂ ਤੋਂ ਸੂਬੇ ਦੇ ਲੋਕਾਂ ਦਾ ਮਨੋਰੰਜਨ ਕਰੇ ਰਹੇ ਪੰਜਾਬ ਦੇ ਤਿੰਨ ਦੂਰਦਰਸ਼ਨ ਟਾਵਰਾਂ ਦਾ ਬੰਦ ਹੋਣ ਦਾ ਸਮਾਚਾਰ ਬੇਹੱਦ ਨਿਰਾਸ਼ਾ ਭਰਿਆ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਇਥੇ ਜਾਰੀ ਇੱਕ ਬਿਆਨ ਕੀਤਾ। ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਤਿੰਨ ਵੱਡੇ ਦੂਰਦਰਸ਼ਨ ਟਾਵਰ ਅਗਲੇ ਸਾਲ 31 ਮਰਚ ਤੱਕ ਬੰਦ ਕਰ ਦਿੱਤੇ ਜਾਣਗੇ। ਜਿਸ ‘ਚ ਡੀ.ਡੀ ਪੰਜਾਬੀ ਦੇ ਤਿੰਨ ਵੱਡੇ ਟਾਵਰ ਬਠਿੰਡਾ 31 ਅਕਤੂਬਰ ਨੂੰ, ਅੰਮ੍ਰਿਤਸਰ 31 ਦਸੰਬਰ ਨੂੰ ਅਤੇ ਫ਼ਾਜ਼ਿਲਕਾ 31 ਮਾਰਚ ਨੂੰ ਬੰਦ ਹੋ ਰਹੇ ਹਨ। ਇਨ੍ਹਾਂ ਪੰਜਾਬੀ ਚੈਨਲਾਂ ਦੇ ਬੰਦ ਹੋਣ ਨਾਲ ਸਾਫ- ਸੁਥਰੇ ਟੀ.ਵੀ ਪ੍ਰੋਗਰਾਮ ਵੇਖਣ ਵਾਲਿਆਂ ਨੂੰ ਵੱਡਾ ਝਟਕਾ ਲੱਗਾ ਹੈ। ਢੀਂਡਸਾ ਨੇ ਕਿਹਾ ਕਿ ਉਪਰੋਕਤ ਦੂਰਦਰਸ਼ਨ ਟ੍ਰਾਂਸਮੀਟਰਾਂ ਦਾ ਅਨੁਮਾਨਿਤ ਬੰਦ ਹੋਣਾ ਬੇਹੱਦ ਮਾੜਾ ਹੈ ਅਤੇ ਇਸ ਨੂੰ ਕਿਸੇ ਵੀ ਕੀਮਤ ‘ਤੇ ਰੋਕਿਆ ਜਾਣਾ ਚਾਹੀਦਾ ਹੈ। ਢੀਂਡਸਾ ਨੇ ਕਿਹਾ ਕਿ ਉਹ ਛੇਤੀ ਹੀ ਇਸ ਸਬੰਧ ‘ਚ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੂੰ ਪੱਤਰ ਲਿਖ ਕੇ ਇਨ੍ਹਾਂ ਟਾਵਰਾਂ ਨੂੰ ਬੰਦ ਕਰਨ ਤੋਂ ਰੋਕਣ ਦੀ ਮੰਗ ਕਰਨਗੇ।

ਢੀਂਡਸਾ ਨੇ ਆਪਣੇ ਪੁਰਾਣੇ ਦਿਨ ਯਾਦ ਕਰਦਿਆਂ ਕਿਹਾ ਕਿ ਸੰਨ 1985 ‘ਚ ਜਦੋਂ ਬਠਿੰਡਾ ‘ਚ 135 ਮੀਟਰ ਉੱਚਾ ਟੀ.ਵੀ ਟਾਵਰ ਸਥਾਪਿਤ ਕੀਤਾ ਗਿਆ ਸੀ ਤਾਂ ਲੋਕਾਂ ਦੀਆਂ ਛੱਤਾਂ ੱਤੇ ਲੱਗੇ ਐਂਟੀਨੇ ਉਤਾਰ ਗਏ ਸਨ ਅਤੇ ਲੋਕਾਂ ਨੂੰ ਸਾਫ-ਸੁਥਰੇ ਟੀ.ਵੀ ਪ੍ਰੋਗਰਾਮ ਦੇਖਣ ਨੂੰ ਨਸੀਬ ਹੋਏ ਸਨ ਪਰ ਹੁਣ ਕੇਂਦਰ ਸਰਕਾਰ ਨੇ ਬਠਿੰਡਾ ਸਮੇਤ ਅੰਮ੍ਰਿਤਸਰ ਅਤੇ ਫਾਜ਼ਿਲਕਾ ‘ਚ ਸਥਾਪਿਤ ਟਾਵਰਾਂ ਨੂੰ ਵੀ ਉਤਾਰਣ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਜਿਸ ਦੇ ਪਿੱਛੇ ਸਰਕਾਰ ਦਾ ਤਰਕ ਹੈ ਕਿ ਹੁਣ ਚੈਨਲਾਂ ਦਾ ਘੜਮੱਸ ਵੱਧ ਗਿਆ ਅਤੇ ਲੋਕਾਂ ਦੀ ਰੁਚੀ ਦੂਰਦਰਸ਼ਨ ਦੇ ਉਕਤ ਟੀ.ਵੀ ਪ੍ਰੋਗਰਾਮਾਂ ਨੂੰ ਦੇਖਣ ਵਿੱਚ ਨਹੀ ਰਹੀ ਹੈ। ਉਨਾਂ ਕਿਹਾ ਦੂਰਦਰਸ਼ਨ ਦੇ ਡੀ.ਡੀ ਪੰਜਾਬੀ ਨੂੰ ਲੋਕ ਹਾਲੇ ਵੀ ਉਸੇ ਤਰ੍ਹਾਂ ਪਰਿਵਾਰ ਵਿੱਚ ਬੈਠ ਕੇ ਵੇਖਣਾ ਪਸੰਦ ਕਰਦੇ ਹਨ ਅਤੇ ਇਨ੍ਹਾਂ ਚੈਨਲਾਂ ‘ਚ ਪੰਜਾਬੀ ਦੇ ਸੱਭਿਆਚਰ ਦੀ ਝਲਕ ਬਾਖੁਬੀ ਵੇਖਣ ਨੂੰ ਮਿਲਦੀ ਹੈ। ਢੀਂਡਸਾ ਨੇ ਕੇਂਦਰ ਸਰਕਾਰ ਨੂੰ ਦੂਰਦਰਸ਼ਨ ਦੇ ਪੁਰਾਣੇ ਚੈਨਲਾਂ ਨੂੰ ਚਲਾਏ ਰੱਖਣ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *