ਨਵੀਂ ਦਿੱਲੀ : ਭਾਰਤ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ (UNHRC) ਵਿੱਚ ਇੱਕ ਵਾਰ ਫਿਰ ਪਾਕਿਸਤਾਨ ਦੀ ਆਲੋਚਨਾ ਕੀਤੀ ਹੈ। ਭਾਰਤ ਨੇ ਪਾਕਿਸਤਾਨ ਦੀ ਵਿਦੇਸ਼ ਰਾਜ ਮੰਤਰੀ ਹਿਨਾ ਰੱਬਾਨੀ ਖਾਰ ਨੂੰ ਕਸ਼ਮੀਰ ਦੇ ਰੌਲੇ ‘ਤੇ ਸ਼ੀਸ਼ਾ ਦਿਖਾਉਣ ਦਾ ਕੰਮ ਕੀਤਾ ਹੈ। ਭਾਰਤੀ ਡਿਪਲੋਮੈਟ ਸੀਮਾ ਪੁਜਾਨੀ ਨੇ ਪਾਕਿਸਤਾਨ ਦੇ ਝੂਠੇ ਦਾਅਵਿਆਂ ਦਾ ਪਰਦਾਫਾਸ਼ ਕਰਦਿਆਂ ਕਿਹਾ ਕਿ ਗੁਆਂਢੀ ਦੇਸ਼ ਆਪਣੇ ਲੋਕਾਂ ਲਈ ਭੋਜਨ ਦਾ ਪ੍ਰਬੰਧ ਕਰੇ ਤਾਂ ਹੀ ਕਾਫੀ ਹੋਵੇਗਾ।
ਪਾਕਿ ਨੂੰ ਆਪਣੇ ਲੋਕਾਂ ਲਈ ਰੋਟੀ ਦਾ ਪ੍ਰਬੰਧ ਕਰਨਾ ਚਾਹੀਦਾ
ਭਾਰਤ ਦੀਆਂ ਘੱਟ ਗਿਣਤੀਆਂ ਨੂੰ ਖਤਰੇ ਦੀ ਗੱਲ ਕਹਿਣ ਵਾਲੇ ਪਾਕਿ ਨੂੰ ਸੀਮਾ ਪੁਜਾਨੀ ਨੇ ਸਿੱਧੇ ਲਹਿਜੇ ‘ਚ ਕਿਹਾ ਕਿ ਉਹ ਪਹਿਲਾਂ ਆਪਣਾ ਘਰ ਦੇਖੇ ਅਤੇ ਜਨਤਾ ਲਈ ਰੋਟੀ ਦਾ ਇੰਤਜ਼ਾਮ ਕਰੇ। ਸੀਮਾ ਨੇ ਕਿਹਾ ਕਿ ਗੁਆਂਢੀ ਦੇਸ਼ ਵਿੱਚ ਕੋਈ ਵੀ ਧਾਰਮਿਕ ਘੱਟ ਗਿਣਤੀ ਆਜ਼ਾਦੀ ਨਾਲ ਨਹੀਂ ਰਹਿ ਸਕਦੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਖਾਸ ਕਰਕੇ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।v