ਅੰਮ੍ਰਿਤਸਰ, 6 ਅਕਤੂਬਰ (ਦਲਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਅੱਜ ਬਾਦ ਦੁਪਹਿਰ ਅੰਮ੍ਰਿਤਸਰ ਵਿਖੇ ਰੱਖੇ ਗਏ ਵੱਖ – ਵੱਖ ਸਮਾਗਮਾਂ ਦੌਰਾਨ ਵਪਾਰੀਆਂ ਤੇ ਸਨਅਤਕਾਰਾਂ ਨਾਲ ਮੀਟਿੰਗਾਂ ਕਰਨਗੇ। ਜਾਣਕਾਰੀ ਅਨੁਸਾਰ ਬਾਦਲ ਸ਼ਾਮ 4:30 ਵਜੇ ਸ਼ਹਿਰ ਦੇ ਲਾਹੌਰੀ ਗੇਟ ‘ਤੇ ਸ਼ਕਤੀ ਨਗਰ ਖੇਤਰਾਂ ਦਾ ਦੌਰਾ ਕਰਨ ਤੋਂ ਬਾਦ ਮਜੀਠ ਮੰਡੀ ਵਿਖੇ ਡਰਾਈ ਫਰੂਟ ਕਾਰੋਬਾਰੀਆਂ ਨਾਲ ਅਤੇ ਇਸ ਉਪਰੰਤ ਜੀ. ਟੀ. ਰੋਡ ਸਥਿਤ ਇਕ ਵਿਆਹ ਪੈਲੇਸ ਵਿਖੇ ਸਨਅਤਕਾਰਾਂ ਤੇ ਵਪਾਰੀਆਂ ਦੀਆਂ ਵੱਖ – ਵੱਖ ਐਸੋਸੀਏਸ਼ਨਾਂ ਨਾਲ ਗੱਲਬਾਤ ਕਰਨਗੇ। ਸ਼ਾਮ ਨੂੰ ਉਹ ਅਜੀਤ ਨਗਰ ਵਿਖੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕਰਨਗੇ।
Related Posts
‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਫੋਰਟੀਜ਼ ਹਸਪਤਾਲ ‘ਚ ਦਾਖ਼ਲ
ਅੰਮ੍ਰਿਤਸਰ : ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਅੰਮ੍ਰਿਤਸਰ ਦੇ ਫੋਰਟੀਜ਼ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਦਾ…
ਸੁਖਬੀਰ ਬਾਦਲ ਨੇ ਸ: ਪ੍ਰਕਾਸ਼ ਸਿੰਘ ਬਾਦਲ ਦੇ ਕਵਰਿੰਗ ਉਮੀਦਵਾਰ ਵਜੋਂ ਦਾਖਲ ਕੀਤੇ ਕਾਗ਼ਜ਼
ਮਲੋਟ, 1 ਫਰਵਰੀ (ਬਿਊਰੋ)- ਅੱਜ ਮਿਮਿਟ ਮਲੋਟ ਬਿਲਡਿੰਗ ਵਿਖੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੇ ਲੰਬੀ ਹਲਕੇ ‘ਚੋ ਉਨ੍ਹਾਂ ਦੇ…
Tokyo Olympics : ਵੀਰਵਾਰ ਦਾ ਸ਼ਡਿਊਲ ਆਇਆ ਸਾਹਮਣੇ, ਕੁਸ਼ਤੀ ’ਚ ਰਵੀ ਦਹੀਆ ਦਾ ਮੁਕਾਬਲਾ ਇੰਨੇ ਵਜੇ
ਟੋਕੀਓ, 4 ਅਗਸਤ (ਦਲਜੀਤ ਸਿੰਘ)- ਟੋਕੀਓ ਓਲੰਪਿਕ ’ਚ ਵੀਰਵਾਰ ਦਾ ਸ਼ਡਿਊਲ ਸਾਹਮਣੇ ਆਇਆ ਹੈ। ਸਾਰੇ ਮੈਚ ਭਾਰਤੀ ਸਮੇਂ ਅਨੁਸਾਰ ਹਨ।ਕੁਸ਼ਤੀ*ਵਿਨੇਸ਼…