ਅਹਿਮਦਾਬਾਦ, 16 ਸਤੰਬਰ (ਦਲਜੀਤ ਸਿੰਘ)- ਗੁਜਰਾਤ ਸਰਕਾਰ ’ਚ ਵੀਰਵਾਰ ਯਾਨੀ ਕਿ ਅੱਜ ਨਵੇਂ ਕੈਬਨਿਟ ਮੰਤਰੀਆਂ ਨੇ ਸਹੁੰ ਚੁੱਕ ਲਈ ਹੈ। ਮੁੱਖ ਮੰਤਰੀ ਭੁਪਿੰਦਰ ਪਟੇਲ ਦੀ ਕੈਬਨਿਟ ਵਿਚ ਕੁੱਲ 24 ਮੰਤਰੀਆਂ ਨੂੰ ਸਹੁੰ ਚੁਕਾਈ ਗਈ ਹੈ, ਜਿਸ ’ਚ 10 ਕੈਬਨਿਟ ਅਤੇ ਬਾਕੀ 14 ਰਾਜ ਮੰਤਰੀ ਬਣਾਏ ਗਏ ਹਨ। ਰਾਜਪਾਲ ਆਚਾਰੀਆ ਦੇਵਵਰਤ ਨੇ 24 ਮੰਤਰੀਆਂ ਨੂੰ ਸਹੁੰ ਚੁਕਾਈ। ਸੂਬੇ ਦੇ 17ਵੇਂ ਮੁੱਖ ਮੰਤਰੀ ਵਜੋਂ ਸੋਮਵਾਰ ਨੂੰ ਸਹੁੰ ਚੁੱਕਣ ਵਾਲੇ ਭੁਪਿੰਦਰ ਪਟੇਲ ਰਾਜ ਭਵਨ ’ਚ ਆਯੋਜਿਤ ਇਸ ਪ੍ਰੋਗਰਾਮ ਦੌਰਾਨ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਨਾਲ ਮੌਜੂਦ ਸਨ।
ਗੁਜਰਾਤ ਸਰਕਾਰ ਵਿਚ ਹੁਣ ਮੁੱਖ ਮੰਤਰੀ ਸਮੇਤ ਕੁੱਲ 25 ਮੰਤਰੀ ਹਨ। ਸਾਰੇ ਮੰਤਰੀਆਂ ਦੀ ਸੂਚਨੀ ਇਸ ਤਰ੍ਹਾਂ ਹੈ—
ਕੈਬਨਿਟ ਮੰਤਰੀ
- ਰਾਜਿੰਦਰ ਤ੍ਰਿਵੇਦੀ
- ਜਤਿੰਦਰ ਵਘਾਨੀ
- ਰਿਸ਼ੀਕੇਸ਼ ਪਟੇਲ
- ਪੂਰਨਸ਼ ਕੁਮਾਰ ਮੋਦੀ
- ਰਾਘਵ ਜੀ ਪਟੇਲ
- ਉਦੈ ਸਿੰਘ ਚੌਹਾਨ
- ਮੋਹਨਲਾਲ ਦੇਸਾਈ
- ਕਿਰੀਟ ਰਾਣਾ
- ਗਣੇਸ਼ ਪਟੇਲ
10 ਪ੍ਰਦੀਪ ਪਰਮਾਰ
ਰਾਜ ਮੰਤਰੀ - ਹਰਸ਼ ਸਾਂਘਵੀ
- ਜਗਦੀਸ਼ ਈਸ਼ਵਰ
- ਬ੍ਰਜੇਸ਼ ਮੇਰਜਾ
- ਜੀਤੂ ਚੌਧਰੀ
- ਮਨੀਸ਼ਾ ਵਕੀਲ
- ਮੁਕੇਸ਼ ਪਟੇਲ
- ਨਿਮਿਸ਼ਾ ਬੇਨ
- ਅਰਵਿੰਦ ਰੈਯਾਣੀ
- ਕੁਬੇਰ ਢਿੰਡੋਰ
- ਕੀਰਤੀ ਵਾਘੇਲਾ
- ਗਜਿੰਦਰ ਸਿੰਘ ਪਰਮਾਰ
- ਰਾਘਵ ਮਕਵਾਣਾ
- ਵਿਨੋਦ ਮਰੋਡੀਆ
- ਦੇਵਾ ਭਾਈ ਮਾਲਵ
ਦੱਸ ਦੇਈਏ ਕਿ ਗੁਜਰਾਤ ਦੀ ਨਵੀਂ ਕੈਬਨਿਟ ’ਚ ਕਿਸੇ ਵੀ ਪੁਰਾਣੇ ਚਿਹਰੇ ਨੂੰ ਥਾਂ ਨਹੀਂ ਦਿੱਤੀ ਗਈ ਹੈ। ਕੁਝ ਦਿਨ ਪਹਿਲਾਂ ਹੀ ਵਿਜੇ ਰੂਪਾਨੀ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਦੀ ਥਾਂ ਭੁਪਿੰਦਰ ਪਟੇਲ ਨੂੰ ਮੁੱਖ ਮੰਤਰੀ ਬਣਾਇਆ ਗਿਆ ਹੈ। ਪਹਿਲਾਂ ਬੁੱਧਵਾਰ ਨੂੰ ਕੈਬਨਿਟ ਵਿਸਥਾਰ ਦੀ ਗੱਲ ਸਾਹਮਣੇ ਆਈ ਸੀ ਪਰ ਕਈ ਮੰਤਰੀਆਂ ਦੀ ਨਾਰਾਜ਼ਗੀ ਦੇ ਚੱਲਦੇ ਇਸ ਨੂੰ ਟਾਲਣਾ ਪਿਆ।