ਪੁਣੇ: ਮਹਾਰਾਸ਼ਟਰ ਦੇ ਆਬਕਾਰੀ ਵਿਭਾਗ ਨੇ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਦੇ ਅੱਜ ਪੁਣੇ ਦੇ ਕੋਥਰੂਡ ਇਲਾਕੇ ਵਿੱਚ ਸ਼ਾਮ ਨੂੰ ਹੋਣ ਵਾਲੇ ਸੰਗੀਤਕ ਸਮਾਗਮ ਵਿੱਚ ਸ਼ਰਾਬ ਪਰੋਸੇ ਜਾਣ ਦਾ ਪਰਮਿਟ ਰੱਦ ਕਰ ਦਿੱਤਾ। ਕੋਥਰੂਡ ਦੇ ਨਵ-ਨਿਯੁਕਤ ਭਾਜਪਾ ਵਿਧਾਇਕ ਚੰਦਰਕਾਂਤ ਪਾਟਿਲ ਸਮੇਤ ਵੱਖ-ਵੱਖ ਵਰਗਾਂ ਦੇ ਲੋਕਾਂ ਵੱਲੋਂ ਪ੍ਰੋਗਰਾਮ ਵਿੱਚ ਸ਼ਰਾਬ ਪਰੋਸਣ ਦੀ ਯੋਜਨਾ ’ਤੇ ਇਤਰਾਜ਼ ਜਤਾਏ ਜਾਣ ਮਗਰੋਂ ਵਿਭਾਗ ਨੇ ਪਰਮਿਟ ਰੱਦ ਕੀਤਾ ਹੈ। ਸੂਬੇ ਦੇ ਆਬਕਾਰੀ ਕਮਿਸ਼ਨਰ ਸੀ. ਰਾਜਪੂਤ ਨੇ ਕਿਹਾ, ‘‘ਸੂਬੇ ਦੇ ਆਬਕਾਰੀ ਵਿਭਾਗ ਨੇ ਪ੍ਰੋਗਰਾਮ ਦੌਰਾਨ ਸ਼ਰਾਬ ਪਰੋਸਣ ਦੀ ਮਨਜ਼ੂਰੀ ਰੱਦ ਕਰ ਦਿੱਤੀ ਹੈ।’’ ਵਿਧਾਇਕ ਪਾਟਿਲ ਨੇ ਕੋਥਰੂਡ ਦੇ ਕਾਕੜੇ ਫਾਰਮ ਵਿੱਚ ਸ਼ਾਮ ਨੂੰ ਹੋਣ ਵਾਲੇ ਸੰਗੀਤਕ ਪ੍ਰੋਗਰਾਮ ’ਤੇ ਇਤਰਾਜ਼ ਪ੍ਰਗਟਾਇਆ ਸੀ। ਭਾਜਪਾ ਆਗੂ ਨੇ ਬਿਆਨ ਵਿੱਚ ਕਿਹਾ, ‘‘ਅਜਿਹੇ ਸ਼ੋਅ ਸ਼ਹਿਰ ਦੇ ਸਭਿਆਚਾਰ ਦਾ ਹਿੱਸਾ ਨਹੀਂ ਹਨ। ਇਸ ਨਾਲ ਇਲਾਕਾ ਵਾਸੀਆਂ ਨੂੰ ਵੱਡੇ ਪੱਧਰ ’ਤੇ ਪ੍ਰੇਸ਼ਾਨੀ ਹੋਵੇਗੀ ਅਤੇ ਟਰੈਫਿਕ ਜਾਮ ਵੀ ਲੱਗਣਗੇ। ਇਸ ਲਈ ਮੈਂ ਸਿਟੀ ਪੁਲੀਸ ਕਮਿਸ਼ਨਰ ਨੂੰ ਪ੍ਰੋਗਰਾਮ ਰੱਦ ਕਰਨ ਦੀ ਅਪੀਲ ਕਰਦਾ ਹਾਂ।’’
Related Posts
ਹਰਜਿੰਦਰ ਸਿੰਘ ਧਾਮੀ ਵਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਦੇ ਮਾਮਲੇ ਵਿਚ ਪੱਤਰ ਲਿਖ ਕੇ ਸਖ਼ਤ ਇਤਰਾਜ਼ ਪ੍ਰਗਟ
ਅੰਮ੍ਰਿਤਸਰ, 23 ਮਾਰਚ -ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਵਲੋਂ ਸਿੱਖ ਝੰਡਿਆਂ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ…
ਸੰਵਿਧਾਨ ਬਚਾਉਣ ਲਈ ਰਾਖਵੇਂਕਰਨ ਤੋਂ 50 ਫ਼ੀਸਦੀ ਹੱਦ ਹਟਾਉਣੀ ਜ਼ਰੂਰੀ: ਰਾਹੁਲ ਗਾਂਧੀ
ਕੋਹਲਾਪੁਰ, ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸ਼ਨਿੱਚਰਵਾਰ ਨੂੰ ਇਥੇ ਆਖਿਆ ਕਿ ਦੇਸ਼ ਵਿਚ ਰਾਖਵੇਂਕਰਨ ਉਤੇ ਲੱਗੀ ਹੋਈ ਮੌਜੂਦਾ 50 ਫ਼ੀਸਦੀ…
ਮੁਜ਼ੱਫ਼ਰਨਗਰ ਮਹਾਂ ਪੰਚਾਇਤ ਦੇ ਵਿਸ਼ਾਲ ਇਕੱਠ ਨੇ ਕੇਂਦਰ ਸਰਕਾਰ ਦੀ ਨੀਂਦ ਹਰਾਮ ਕੀਤੀ
ਮੁਜ਼ੱਫ਼ਰਨਗਰ ਵਿਖੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਆਯੋਜਤ ਕੀਤੀ ਗਈ ਮਹਾਂ ਪੰਚਾਇਤ ਵਿੱਚ ਸ਼ਾਮਲ ਮਾਨਵਤਾ ਦੇ ਸਮੁੰਦਰ ਨੇ ਕੇਂਦਰ ਸਰਕਾਰ ਦੀ…