Srinagar Grenade Attack : ਜੰਮੂ-ਕਸ਼ਮੀਰ ਪੁਲਿਸ ਦੀ ਵੱਡੀ ਕਾਮਯਾਬੀ, ਸੰਡੇ ਬਾਜ਼ਾਰ ਹਮਲੇ ‘ਚ ਸ਼ਾਮਲ ਲਸ਼ਕਰ ਦੇ 3 ਅੱਤਵਾਦੀ ਗ੍ਰਿਫ਼ਤਾਰ

ਸ੍ਰੀਨਗਰ : ਸ਼੍ਰੀਨਗਰ ਦੇ ਸੰਡੇ ਬਾਜ਼ਾਰ ‘ਚ ਹੋਏ ਗ੍ਰਨੇਡ ਹਮਲੇ ‘ਚ ਜੰਮੂ-ਕਸ਼ਮੀਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਤਿੰਨ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀ ਸ਼੍ਰੀਨਗਰ ਸ਼ਹਿਰ ਦੇ ਰਹਿਣ ਵਾਲੇ ਹਨ।

ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀਆਂ ਦੀ ਪਛਾਣ ਓਸਾਮਾ ਯਾਸੀਨ ਸ਼ੇਖ, ਉਮਰ ਫੈਯਾਜ਼ ਸ਼ੇਖ ਅਤੇ ਅਫਨਾਨ ਮਨਸੂਰ ਸ਼ੇਖ ਵਜੋਂ ਹੋਈ ਹੈ। ਕਸ਼ਮੀਰ ਦੇ ਆਈਜੀਪੀ ਵੀਕੇ ਬਿਰਦੀ ਨੇ ਦੱਸਿਆ ਕਿ ਹਮਲੇ ਵਿੱਚ 12 ਨਾਗਰਿਕ ਜ਼ਖ਼ਮੀ ਹੋਏ ਹਨ। ਅਸੀਂ ਇਸ ਸ਼ਰਮਨਾਕ ਘਟਨਾ ਨੂੰ ਅੰਜਾਮ ਦੇਣ ਵਾਲੇ ਅੱਤਵਾਦੀਆਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਉਨ੍ਹਾਂ ਕਿਹਾ ਕਿ ਓਸਾਮਾ ਯਾਸੀਨ ਸ਼ੇਖ ਅਤੇ ਅਫਨਾਨ ਮਨਸੂਰ ਸ਼ੇਖ ਨੇ ਸ਼ਾਂਤੀ ਅਤੇ ਆਮ ਗਤੀਵਿਧੀਆਂ ਨੂੰ ਭੰਗ ਕਰਨ ਦੇ ਇਰਾਦੇ ਨਾਲ ਗ੍ਰਨੇਡ ਸੁੱਟਿਆ ਸੀ।

Leave a Reply

Your email address will not be published. Required fields are marked *