ਪਟਿਆਲਾ-: ‘ਆਪ’ ਸਰਕਾਰ ਵਲੋਂ ਸੂਬੇ ਵਿਚ ਖੇਤੀ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ ਸਬ-ਮਿਸ਼ਨ ਆਨ ਐਗਰੀਕਲਚਰਲ ਮੈਕਾਨਾਈਲਜੇਸ਼ਨ (ਸਮੈਮ) ਸਕੀਮ ਅਧਿਨ ਵੱਖ-ਵੱਖ ਮਸ਼ੀਨਾਂ ਨੂੰ ਸਬਸਿਡੀ ’ਤੇ ਖਰੀਦਣ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਪੰਜਾਬ ਦੇ ਖੇਤੀਬਾੜੀ ਮੰਤਰੀ ਕਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਕਿਸਾਨ ਆਧੁਨਿਕ ਤਕਨੀਕ ਨਾਲ ਤਿਆਰ ਨਵੇਂ ਖੇਤੀਬਾੜੀ ਸੰਦ ਸਬਸਿਡੀ ਰਾਹੀਂ ਖਰੀਦ ਕੇ ਆਪਣੀ ਆਮਦਨ ਨੂੰ ਦੁੱਗਣਾ ਕਰਨ ਪੰਜਾਬ ਸਰਕਾਰ ਵੱਲੋਂ ਪ੍ਰਦੂਸ਼ਣ ਨੂੰ ਘੱਟ ਕਰਨ, ਧਰਤੀ ਅੰਦਰਲੇ ਪਾਣੀ ਨੂੰ ਬਚਾਉਣ ਅਤੇ ਕਿਸਾਨਾਂ ਦਾ ਖਰਚਾ ਘਟਾਉਣ ਅਤੇ ਨਵੀਂ ਤਕਨੀਕ ਦੇ ਖੇਤੀਬਾੜੀ ਮੁਹੱਈਆ ਕਰਵਾਉਣ ਲਈ ਯਤਨ ਜਾਰੀ ਹਨ।
ਸਰਕਾਰ ਵੱਲੋਂ ਹੁਣ ਸੁਪਰਸੀਡਰ ਦੇ ਨਾਲ-ਨਾਲ ਵਿਅਕਤੀਗਤ ਕਿਸਾਨਾਂ ਲਈ ਲੇਜ਼ਰ ਲੈਂਡ ਲੈਵਲਰ, ਪਟੈਟੋ ਪਲਾਂਟਰ (ਆਟੋਮੈਟਿਕ), ਪੋਟੈਟੋ ਪਲਾਂਟਰ (ਸੈਮੀ ਆਟੋਮੈਟਿਕ), ਏਅਰ ਐਸਿਸਟਿਡ ਸਪਰੇਅਰ, ਨੁਮੈਟਿਕ ਪਲਾਂਟਰ ਪਾਵਰ ਵੀਡਰ (ਇੰਜਣ/ਪੀ. ਟੀ. ਓ. ਆਪਰੇਟਿਡ), ਟਰੈਕਟਰ ਓਪਰੇਟਿਡ ਫਰਟੀਲਾਈਜ਼ਰ ਬਰਾਡਕਾਸਟਰ, ਪੈਡੀ ਟਰਾਂਸਪਲਾਂਟਰ (ਸੈਲਫ ਪ੍ਰੋਪੈਲਡ ਰਾਈਡ ਆਨ ਅਤੇ ਵਾਕ ਬਿਹਾਈਂਡ), ਰੇਜਡ ਖੇਡ ਪਲਾਂਟਰ, ਸਬ-ਸੁਆਇਲਰ, ਸਿੰਗਲ ਰੋਅ ਫੋਰੇਜ ਹਾਰਵੈਸਟਰ, ਪੋਟੈਟੋ ਡਿਗਰ, ਡੀ. ਐੱਸ. ਆਰ ਡਰਿਲ, ਟਰੈਕਟਰ ਓਪਰੇਟਿਡ ਸਪਰੇਅਰ (ਬੂਮ ਸਪਰੇਅਰ), ਪਾਵਰ ਹੇਰੋ, ਟਰੈਕਟਰ ਡਰਾਨ ਇਨਕਲਾਇਡ ਪਲੇਟ ਪਲਾਂਟਰ ਵਿਚ ਪ੍ਰੀ-ਇਮਰਜੈਂਸ ਹਰਬੀਸਾਈਡ ਸਟਰਿਪ ਐਪਲੀਕੇਟਰ (ਲੱਕੀ ਸੀਡ ਡਰਿਲ) ਆਦਿ ਖੇਤੀਬਾੜੀ ਸੰਦਾਂ ’ਤੇ ਸਬਸਿਡੀ ਦੇਣ ਦਾ ਇਸ਼ਤਿਹਾਰ ਜਾਰੀ ਕੀਤਾ ਹੈ ਤਾਂ ਜੋ ਕਿਸਾਨ ਖੇਤੀ ਸੰਦ ਲੈਣ ਸਰਕਾਰ ਵੱਲੋਂ ਦਿੱਤੀ ਜਾਂਦੀ ਸਬਸਿਡੀ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ 28 ਫਰਵਰੀ 2023 ਤਕ ਕਿਸਾਨਾਂ, ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ, ਗਰੁੱਪਾ ਤੇ ਸੁਸਾਇਟੀਆਂ ਤੋਂ ਬਿਨੈ ਪੱਤਰਾਂ ਦੀ ਮੰਗ ਕੀਤੀ ਹੈ।