ਨਵੀਂ ਦਿੱਲੀ : ਬਾਰਡਰ-ਗਾਵਸਕਰ ਟਰਾਫੀ ਤੋਂ ਪਹਿਲਾਂ ਭਾਰਤੀ ਟੀਮ ਦੀਆਂ ਮੁਸੀਬਤਾਂ ਰੁਕਣ ਦੇ ਕੋਈ ਸੰਕੇਤ ਨਹੀਂ ਦੇ ਰਹੀਆਂ ਹਨ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪਹਿਲਾ ਟੈਸਟ ਮੈਚ 22 ਨਵੰਬਰ ਤੋਂ ਪਰਥ ‘ਚ ਖੇਡਿਆ ਜਾਣਾ ਹੈ ਅਤੇ ਇਸ ਟੈਸਟ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਟੀਮ ਇੰਡੀਆ ਦੇ ਖਿਡਾਰੀਆਂ ਦੀ ਫਾਰਮ ਨੇ ਸਾਰਿਆਂ ਦੀ ਚਿੰਤਾ ਵਧਾ ਦਿੱਤੀ ਹੈ।
ਆਗਾਮੀ ਟੈਸਟ ਸੀਰੀਜ਼ ਤੋਂ ਪਹਿਲਾਂ, ਬੀਸੀਸੀਆਈ ਨੇ ਕੇਐੱਲ ਰਾਹੁਲ, ਅਭਿਮਨਿਊ ਨੂੰ ਆਸਟ੍ਰੇਲੀਆ ਦੌਰੇ ‘ਤੇ ਭੇਜਿਆ ਹੈ, ਜਿੱਥੇ ਉਹ ਭਾਰਤ-ਏ ਲਈ ਦੂਜਾ ਅਣਅਧਿਕਾਰਤ ਟੈਸਟ ਮੈਚ ਖੇਡ ਰਹੇ ਹਨ।
ਅਭਿਮਨਿਊ ਈਸ਼ਵਰਨ ਤੇ ਕੇਐੱਲ ਰਾਹੁਲ ਦੋਵੇਂ ਹੀ ਬੱਲੇ ਨਾਲ ਫਲਾਪ ਹੋ ਗਏ। ਪਹਿਲੀ ਪਾਰੀ ‘ਚ ਬੱਲੇ ਨਾਲ ਨਾਕਾਮ ਰਹਿਣ ਤੋਂ ਬਾਅਦ ਦੋਵੇਂ ਖਿਡਾਰੀਆਂ ਨੂੰ ਦੂਜੀ ਪਾਰੀ ‘ਚ ਵੀ ਦੌੜਾਂ ਬਣਾਉਣ ਲਈ ਸੰਘਰਸ਼ ਕਰਨਾ ਪਿਆ, ਜਿਸ ਤੋਂ ਬਾਅਦ ਕੋਚ ਗੌਤਮ ਗੰਭੀਰ ਦੀ ਸਿਰਦਰਦੀ ਜ਼ਰੂਰ ਵਧ ਗਈ ਹੋਵੇਗੀ।