ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 6 ਨਵੰਬਰ ਨੂੰ ਸਵੇਰੇ 11 ਵਜੇ ਸਿੱਖ ਵਿਦਵਾਨਾਂ ਦੀ ਮੀਟਿੰਗ ਸੱਦੀ ਹੈ, ਜਿਸ ਦਾ ਮੁੱਖ ਮਕਸਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਨੂੰ ਵਿਚਾਰ ਕਰਕੇ ਮੁਕਾਉਂਣ ਲਈ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾ ਸਕੇ। ਸੂਤਰਾਂ ਮੁਤਾਬਿਕ 15 ਕੁ ਸਿੱਖ ਵਿਦਵਾਨਾਂ ਦੀ ਮੀਟਿੰਗ ਬੁਲਾ ਕੇ ਇਸ ਸਬੰਧੀ ਰਾਏ ਇਕੱਠੀ ਕੀਤੀ ਜਾਵੇਗੀ। ਇਸ ਸਬੰਧੀ ਸਿਰਫ਼ ਸਿੱਖ ਵਿਦਵਾਨਾਂ ਨੂੰ ਫੋਨ ਰਾਹੀਂ ਹੀ ਇਤਲਾਹ ਦਿੱਤੀ ਗਈ ਹੈ। ਮੀਟਿੰਗ ਵਿਚ ਤਨਖਾਹੀਏ ਕਰਾਰ ਸੁਖਬੀਰ ਬਾਦਲ ਨੂੰ ਸਜਾ ਲਗਾਉਂਣ ਸਬੰਧੀ ਵਿਚਾਰ ਕੀਤਾ ਜਾਵੇਗਾ। ਇਸ ਮੀਟਿੰਗ ’ਚ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ, ਗੁਰੂ ਨਾਨਕ ਦੇਵ ਯੁਨੀਵਰਸਿਟੀ ਦੇ ਵੀਸੀ ਪ੍ਰੋ. ਜਸਪਾਲ ਸਿੰਘ, ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗਗੋਆਣੀ, ਗੁਰੂ ਨਾਨਕ ਦੇਵ ਯੁਨੀਵਰਸਿਟੀ ਦੇ ਪ੍ਰੋ. ਅਮਰਜੀਤ ਸਿੰਘ, ਭਾਈ ਗੁਰਦਾਸ ਇੰਸੀਚਿਊਟ ਆਫ਼ ਅਡਵਾਂਸ ਸਿੱਖ ਸਟੱਡੀ ਸ੍ਰੀ ਅਨੰਦਪੁਰ ਸਾਹਿਬ ਦੇ ਭਾਈ ਹਰਸਿਮਰਨ ਸਿੰਘ ਆਦਿ ਨੂੰ ਇਸ ਇਕੱਤਰਤਾ ’ਚ ਸੱਦਿਆ ਗਿਆ ਹੈ। ਨਾਂ ਨਹੀਂ ਛਾਪਣ ਦੀ ਸ਼ਰਤ ’ਤੇ ਇਕ ਵਿਦਵਾਨ ਨੇ ਕਿਹਾ ਕਿ ਤਨਖਾਹੀਏ ਦੇ ਕੇਸ ਦਾ ਨਿਪਟਾਰਾ ਸਜਾ ਲਗਾ ਕੇ ਹੀ ਪੂਰਾ ਹੁੰਦਾ ਹੈ। ਵਿਦਵਾਨਾਂ ਨੂੰ ਸੱਦ ਕੇ ਸਿਰਫ਼ ਡੰਗ ਟਪਾਉਂਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੀ ਵਿਧੀ ਵਿਧਾਨ ਸਿਰਫ਼ ਧਾਰਮਿਕ ਸਜਾ ਹੈ। ਤਾਂ ਜੋ ਵਿਅਕਤੀ ਦੀ ਹਊਮੇ ਨੂੰ ਖ਼ਤਮ ਕਰਕੇ ਸਮਾਜ ’ਚ ਵਿਚਰਨ ਲਈ ਤਿਆਰ ਕੀਤਾ ਜਾਵੇ ਤਾਂ ਜੋ ਉਹ ਗਲਤੀ ਨਾ ਦੋਹਰਾਵੇ। ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਅਕਾਲੀਆਂ ਨੇ 1 ਜੁਲਾਈ ਨੂੰ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖ਼ਿਲਾਫ਼ ਪੱਤਰ ਦੇ ਕੇ ਕਾਰਵਾਈ ਦੀ ਮੰਗ ਕੀਤੀ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਨੇ 15 ਜੁਲਾਈ ਨੂੰ ਇਕੱਤਰਤਾ ਕਰਕੇ 15 ਦਿਨਾਂ ਦੇ ਅੰਦਰ ਸਪਸ਼ਟੀਕਰਨ ਮੰਗਿਆ ਸੀ।
Related Posts
ਆਪਣੀ ਅਗਲੀ ਰਾਜਨੀਤਕ ਚਾਲ ਦਾ ਕੈਪਟਨ ਨੇ ਕੀਤਾ ਖੁਲਾਸਾ, ਬਣਾਉਣਗੇ ਨਵੀਂ ਪਾਰਟੀ, ਬੀਜੇਪੀ ਨਾਲ ਹੋਏਗਾ ਗੱਠਜੋੜ
ਚੰਡੀਗੜ੍ਹ,19 ਅਕਤੂਬਰ (ਦਲਜੀਤ ਸਿੰਘ)- ਆਪਣੀ ਅਗਲੀ ਰਾਜਨੀਤਕ ਚਾਲ ਬਾਰੇ ਸਸਪੈਂਸ ਨੂੰ ਖ਼ਤਮ ਕਰਦਿਆਂ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ…
Kanpur ’ਚ ਹੁਣ ਨਹੀਂ ਹੋਵੇਗਾ ਭਾਰਤ-ਬੰਗਲਾਦੇਸ਼ ਦਾ ਮੈਚ! ਮੀਂਹ ਨੇ ਕੀਤੀ ਖੇਡ ਬਰਬਾਦ
ਨਵੀਂ ਦਿੱਲੀ : ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਕਾਨਪੁਰ ‘ਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ‘ਚ ਮੀਂਹ ਨੇ ਮਜਾ ਖਰਾਬ…
ਪੁਲਾੜ ਸੈਰ ਸਪਾਟਾ ‘ਚ ਰਚਿਆ ਗਿਆ ਇਤਿਹਾਸ : ਸਪੇਸ ਐਕਸ ਨੇ 4 ਆਮ ਲੋਕਾਂ ਨੂੰ 3 ਦਿਨ ਲਈ ਪੁਲਾੜ ਵਿਚ ਭੇਜਿਆ
ਵਾਸ਼ਿੰਗਟਨ, 16 ਸਤੰਬਰ (ਦਲਜੀਤ ਸਿੰਘ)- ਬਿਜ਼ਨਸਮੈਨ ਐਲਨ ਮਸਕ ਦੀ ਕੰਪਨੀ ਸਪੇਸ-ਐਕਸ ਨੇ ਪਹਿਲੀ ਵਾਰ 4 ਆਮ ਲੋਕਾਂ ਨੂੰ ਪੁਲਾੜ ਵਿਚ ਭੇਜਿਆ।…