ਵਾਸ਼ਿੰਗਟਨ, 16 ਸਤੰਬਰ (ਦਲਜੀਤ ਸਿੰਘ)- ਬਿਜ਼ਨਸਮੈਨ ਐਲਨ ਮਸਕ ਦੀ ਕੰਪਨੀ ਸਪੇਸ-ਐਕਸ ਨੇ ਪਹਿਲੀ ਵਾਰ 4 ਆਮ ਲੋਕਾਂ ਨੂੰ ਪੁਲਾੜ ਵਿਚ ਭੇਜਿਆ। ਇਸ ਮਿਸ਼ਨ ਨੂੰ ਇੰਸਪੀਰੇਸ਼ਨ 4 ਦਾ ਨਾਂਅ ਦਿੱਤਾ ਗਿਆ ਹੈ। ਪੁਲਾੜ ਵਿਚ ਜਾਣ ਵਾਲੇ ਚਾਰੇ ਯਾਤਰੀ ਡ੍ਰੈਗਨ ਕੈਪਸੂਲ ਤੋਂ ਪੁਲਾੜ ਲਈ ਰਵਾਨਾ ਹੋਏ ਹਨ।
ਪੁਲਾੜ ਸੈਰ ਸਪਾਟਾ ‘ਚ ਰਚਿਆ ਗਿਆ ਇਤਿਹਾਸ : ਸਪੇਸ ਐਕਸ ਨੇ 4 ਆਮ ਲੋਕਾਂ ਨੂੰ 3 ਦਿਨ ਲਈ ਪੁਲਾੜ ਵਿਚ ਭੇਜਿਆ
