‘ਬੰਟੋਗੇ ਤੋ ਕਟੋਗੇ…’ ਹੁਣ ਕੈਨੇਡਾ ‘ਚ ਗੂੰਜਿਆ ਨਾਅਰਾ, ਮੰਦਰ ‘ਚ ਹਮਲੇ ਤੋਂ ਬਾਅਦ ਇਕਜੁੱਟ ਹੋਏ ਹਿੰਦੂ;

ਓਟਾਵਾ : Hindu Temple Attacks in Canada : ਕੈਨੇਡਾ ਦੇ ਬਰੈਂਪਟਨ ‘ਚ ਐਤਵਾਰ ਨੂੰ ਹਿੰਦੂ ਮੰਦਰ ਕੰਪਲੈਕਸ ‘ਚ ਕੱਟੜਪੰਥੀਆਂ ਨੇ ਹਿੰਦੂ ਸ਼ਰਧਾਲੂਆਂ ‘ਤੇ ਹਮਲਾ ਕੀਤਾ। ਇਸ ਹਿੰਸਕ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।

ਕੈਨੇਡਾ ਦੇ ਸੰਸਦ ਮੈਂਬਰ ਚੰਦਰ ਆਰੀਆ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ‘ਚ ਕੱਟੜਪੰਥੀ ਲਾਲ ਲਕੀਰ ਨੂੰ ਪਾਰ ਕਰ ਚੁੱਕੇ ਹਨ। ਇਹ ਘਟਨਾ ਕੈਨੇਡਾ ‘ਚ ਅਤਿਵਾਦ ਦੇ ਉਭਾਰ ਨੂੰ ਉਜਾਗਰ ਕਰਦੀ ਹੈ।

ਮੰਦਰ ਕੰਪਲੈਕਸ ‘ਚ ਇਕਜੁੱਟ ਹੋਏ ਲੋਕ

ਉੱਥੇ ਹੀ ਕੈਨੇਡਾ ‘ਚ ਮੌਜੂਦ ਹਿੰਦੂ ਭਾਈਚਾਰੇ ਦੇ ਲੋਕ ਇਕਜੁੱਟ ਹੋ ਕੇ ਇਸ ਹਿੰਸਾ ਦਾ ਵਿਰੋਧ ਕਰ ਰਹੇ ਹਨ। ਹਿੰਦੂਆਂ ਨੇ ਉੱਥੇ ਇਕਜੁੱਟ ਹੋ ਕੇ ‘ਸਭ ਨੂੰ ਇਕਜੁੱਟ ਹੋਣਾ ਪਵੇਗਾ’ ਤੇ ‘ਬੰਟੋਗੇ ਤੋ ਕਟੋਗੇ’ ਵਰਗੇ ਨਾਅਰੇ ਲਾਏ।

ਬਰੈਂਪਟਨ ਮੰਦਰ ਦੇ ਪੁਜਾਰੀ ਨੇ ਹਿੰਦੂ ਭਾਈਚਾਰੇ ਨੂੰ ਇਕਜੁੱਟ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕਜੁੱਟ ਰਹਿਣ ਦੀ ਲੋੜ ਹੈ। ਜੇਕਰ ਅਸੀਂ ਇਕਜੁੱਟ ਰਹਾਂਗੇ ਤਾਂ ਸੁਰੱਖਿਅਤ ਰਹਾਂਗੇ। ਇਸ ਦੇ ਨਾਲ ਹੀ ਮੰਦਰ ‘ਚ ਮੌਜੂਦ ਲੋਕਾਂ ਨੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਾਏ।

Leave a Reply

Your email address will not be published. Required fields are marked *