ਨਵੀਂ ਦਿੱਲੀ : ਨਿਊਜ਼ੀਲੈਡ ਦੇ ਹੱਥੋਂ ਮਿਲੀ 3-0 ਦੀ ਹਾਰ ਤੋਂ ਬਾਅਦ ਟੀਮ ਇੰਡੀਆ ਦਾ ਕੋਚਿੰਗ ਸਟਾਫ ਨਿਸ਼ਾਨੇ ‘ਤੇ ਹੈ। ਫੈਨਜ਼ ਗੌਤਮ ਗੰਭੀਰ ਦੀ ਟੀਮ ਨੂੰ ਜੰਮ ਕੇ ਕੋਸ ਰਹੇ ਹਨ ਤੇ ਆਲੋਚਨਾ ਕਰ ਰਹੇ ਹਨ ਪਰ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੇ ਕੀਵੀਜ਼ ਹੱਥੋਂ ਮਿਲੀ ਸ਼ਰਮਨਾਕ ਤੇ ਇਤਿਹਾਸਿਕ ਹਾਰ ਲਈ ਕੋਚਿੰਗ ਸਟਾਫ ਨੂੰ ਜਿੰਮੇਵਾਰ ਨਹੀਂ ਕਿਹਾ ਹੈ। ਰੋਹਿਤ ਨੇ ਕੋਚਿੰਗ ਸਟਾਫ ਦਾ ਬਚਾਅ ਕਰਦੇ ਹੋਏ ਖਿਡਾਰੀਆਂ ‘ਤੇ ਇਸ ਹਾਰ ਦੋਸ਼ ਲਾਇਆ ਹੈ।
ਨਿਊਜ਼ੀਲੈਡ ਨੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ‘ਚ ਭਾਰਤ ਨੂੰ 3-0 ਨਾਲ ਹਰਾ ਕੇ ਇਤਿਹਾਸ ਰਚ ਦਿੱਤਾ। ਇਹ ਨਿਊਜ਼ੀਲੈਡ ਦੀ ਭਾਰਤ ‘ਚ ਪਹਿਲੀ ਟੈਸਟ ਸੀਰੀਜ਼ ਜਿੱਤ ਹੈ। ਇਸ ਤੋਂ ਪਹਿਲਾਂ ਕਦੇ ਕਿਸੇ ਟੀਮ ਨੇ ਭਾਰਤ ਨੂੰ ਉਸ ਦੇ ਘਰ ‘ਚ ਤਿੰਨ ਜਾਂ ਇਸ ਤੋਂ ਜ਼ਿਆਦਾ ਟੈਸਟ ਮੈਚਾਂ ਦੀ ਸੀਰੀਜ਼ ‘ਚ ਕਲੀਨ ਸਵੀਪ ਨਹੀਂ ਕੀਤਾ ਸੀ। ਇਹ ਭਾਰਤ ਨੂੰ ਮਿਲੀ ਹੁਣ ਤਕ ਦੀ ਸਭ ਤੋਂ ਵੱਡੀ ਹਾਰ ਹੈ।