ਅਹਿਮਦਾਬਾਦ— ਭਾਰਤੀ ਕ੍ਰਿਕਟ ਟੀਮ ਲਈ ਇਹ ਚੰਗੀ ਖਬਰ ਕਹੀ ਜਾ ਸਕਦੀ ਹੈ ਕਿ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਡੇਂਗੂ ਬੁਖਾਰ ਤੋਂ ਠੀਕ ਹੋ ਗਏ ਹਨ ਅਤੇ ਉਨ੍ਹਾਂ ਨੇ ਵੀਰਵਾਰ ਨੂੰ ਇਕ ਘੰਟੇ ਤੱਕ ਨੈੱਟ ‘ਤੇ ਅਭਿਆਸ ਕੀਤਾ, ਜਿਸ ਨਾਲ ਉਸ ਦੇ ਪਾਕਿਸਤਾਨ ਖਿਲਾਫ ਵਿਸ਼ਵ ਕੱਪ ਮੈਚ ‘ਚ ਖੇਡਣ ਦੀ ਸੰਭਾਵਨਾ ਵਧ ਗਈ ਹੈ। 22 ਸਾਲਾ ਖਿਡਾਰੀ ਬੀਮਾਰੀ ਕਾਰਨ ਆਸਟਰੇਲੀਆ ਅਤੇ ਅਫਗਾਨਿਸਤਾਨ ਖਿਲਾਫ ਪਹਿਲੇ ਦੋ ਮੈਚ ਨਹੀਂ ਖੇਡ ਸਕਿਆ ਸੀ ਪਰ ਪਾਕਿਸਤਾਨ ਖਿਲਾਫ ਹੋਣ ਵਾਲੇ ਅਹਿਮ ਮੈਚ ‘ਚ ਉਸ ਨੂੰ ਪਲੇਇੰਗ ਇਲੈਵਨ ‘ਚ ਜਗ੍ਹਾ ਮਿਲ ਸਕਦੀ ਹੈ।