ਕਾਨਪੁਰ : ਕਾਕਾਦੇਵ ਸਥਿਤ ਪਾਂਡੂ ਨਗਰ ਐੱਚ-1 ਬਲਾਕ ‘ਚ ਮੰਦਰ ‘ਚ ਬਲ਼ ਰਹੇ ਦੀਵੇ ਨਾਲ ਘਰ ਨੂੰ ਅੱਗ ਲੱਗ ਗਈ। ਸੂਚਨਾ ਮਿਲਣ ‘ਤੇ ਪਹੁੰਚੇ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਅੱਗ ਬੁਝਾਈ ਪਰ ਹਾਦਸੇ ਵੇਲੇ ਘਰ ਵਿਚ ਸੌਂ ਰਹੇ ਬਿਸਕੁਟ ਵਪਾਰੀ ਸੰਜੇ ਸ਼ਿਆਮ ਦਾਸਾਨੀ, ਉਨ੍ਹਾਂ ਦੀ ਪਤਨੀ ਤੇ ਨੌਕਰਾਣੀ ਦੀ ਦਮ ਘੁੱਟਣ ਕਾਰਨ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਣ ‘ਤੇ ਪੁੱਜੀ ਪੁਲਿਸ ਜਾਂਚ ਪੜਤਾਲ ‘ਚ ਜੁਟ ਗਈ।
ਪਾਂਡੂ ਨਗਰ ਐੱਚ-1 ਬਲਾਕ ਨਿਵਾਸੀ ਸੰਜੇ ਸ਼ਿਆਮ ਦਾਸਾਨੀ ਦੀ ਪਾਰਲੇ-ਜੀ ਬਿਸਕੁਟ ਫੈਕਟਰੀ ਦੀ ਫ੍ਰੈਂਚਾਇਟੀ ਹੈ। ਉਨ੍ਹਾਂ ਦੇ ਪਰਿਵਾਰ ‘ਚ ਪਤਨੀ ਕਨਿਕਾ ਤੇ ਬੇਟਾ ਹਰਸ਼ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵੀਰਵਾਰ ਨੂੰ ਦੀਵਾਲੀ ਦੀ ਪੂਜਾ ਕਰਨ ਤੋਂ ਬਾਅਦ ਉਹ ਪਤਨੀ ਕਨਿਕਾ ਨਾਲ ਸੌਂ ਗਏ। ਇਸ ਦੌਰਾਨ ਘਰ ਦੇ ਮੰਦਰ ‘ਚ ਦੀਵਾ ਬਲ਼ ਰਿਹਾ ਸੀ। ਦੇਰ ਰਾਤ ਕਰੀਬ ਤਿੰਨ ਵਜੇ ਮੰਦਰ ‘ਚ ਰੱਖੇ ਦੀਵੇ ਨਾਲ ਘਰ ਵਿਚ ਅੱਗ ਲੱਗ ਗਈ।