ਸੁਰੱਖਿਆ ਬਲਾਂ ਨੇ ਕੀਤਾ ਗ੍ਰਿਫ਼ਤਾਰ; ਮਿਲੇ ਖ਼ਤਰਨਾਕ ਹਥਿਆਰ

ਸ਼੍ਰੀਨਗਰ : ਮੰਗਲਵਾਰ ਨੂੰ ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ ਦੇ ਪੁਲਵਾਮਾ ਵਿਚ ਸਥਾਨਕ ਅੱਤਵਾਦੀ ਨੂੰ ਗ੍ਰਿਫਤਾਰ ਕਰਕੇ ਗ੍ਰੇਨੇਡ ਹਮਲਿਆਂ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। ਇਸ ਅੱਤਵਾਦੀ ਦੇ ਹੋਰ ਸਾਥੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਫੜਿਆ ਗਿਆ ਅੱਤਵਾਦੀ ਦਾਨਿਸ਼ ਬਸ਼ੀਰ ਉਰਫ ਮੌਲਵੀ ਹੈ। ਉਹ ਪੁਲਵਾਮਾ ਦੇ ਨਾਲ ਲੱਗਦੇ ਡੰਗਰਪੋਰਾ ਦਾ ਰਹਿਣ ਵਾਲਾ ਹੈ। ਉਸ ਕੋਲੋਂ 10 ਗ੍ਰੇਨੇਡ ਅਤੇ ਪੰਜ ਬੈਟਰੀਆਂ ਬਰਾਮਦ ਹੋਈਆਂ ਹਨ।

ਆਰਮੀ ਇੰਟੈਲੀਜੈਂਸ ਯੂਨਿਟ (MI) ਨੂੰ ਆਪਣੇ ਸਿਸਟਮ ਤੋਂ ਪਤਾ ਲੱਗਿਆ ਸੀ ਕਿ ਪੁਲਵਾਮਾ ਦਾ ਨੌਜਵਾਨ ਕੁਝ ਦਿਨ ਪਹਿਲਾਂ ਅੱਤਵਾਦੀ ਬਣਿਆ ਹੈ। ਉਹ ਕੁਝ ਹੋਰ ਨੌਜਵਾਨਾਂ ਨੂੰ ਵੀ ਅੱਤਵਾਦੀ ਸੰਗਠਨ ‘ਚ ਭਰਤੀ ਕਰਨ ‘ਚ ਰੁੱਝਿਆ ਹੋਇਆ ਹੈ। ਉਹ ਲੜੀਵਾਰ ਗ੍ਰੇਨੇਡ ਹਮਲੇ ਕਰਨ ਦੀ ਸਾਜ਼ਿਸ਼ ਵੀ ਰਚ ਰਿਹਾ ਹੈ। ਇਸ ਦੇ ਆਧਾਰ ‘ਤੇ MI ਨੇ ਉਸ ਬਾਰੇ ਕੁਝ ਹੋਰ ਅਹਿਮ ਸੁਰਾਗ ਇਕੱਠੇ ਕੀਤੇ ਅਤੇ ਫਿਰ ਪੁਲਿਸ, CRPF ਅਤੇ 55 RR ਦੇ ਜਵਾਨਾਂ ਦੇ ਨਾਲ ਪੁਲਵਾਮਾ ਦੇ ਸਰਕੂਲਰ ਰੋਡ ‘ਤੇ ਨਾਕਾਬੰਦੀ ਕਰ ਦਿੱਤੀ। ਚੌਕੀ ‘ਤੇ ਸਿਪਾਹੀਆਂ ਨੇ ਸਕੂਟਰੀ ਸਵਾਰ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ। ਸਕੂਟਰੀ ਸਵਾਰ ਨੇ ਸਕੂਟਰ ਦੀ ਰਫਤਾਰ ਵਧਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ।

Leave a Reply

Your email address will not be published. Required fields are marked *