ਸੁਖਜਿੰਦਰ ਸਿੰਘ ਰੰਧਾਵਾ ਨੂੰ ਟਰਾਂਸਪੋਰਟ ਵਿਭਾਗ ਨੇ ਜਾਰੀ ਕੀਤਾ ਨੋਟਿਸ, ‘ਰੰਧਾਵਾ ਜੀ, ਮੰਤਰੀ ਵਾਲੀ ਗੱਡੀ ਵਾਪਸ ਕਰਕੇ ਜਾਵੋ’

sukhjinder/nawanpunjab.com

ਚੰਡੀਗੜ੍ਹ, 27 ਅਪ੍ਰੈਲ (ਬਿਊਰੋ)- ਟਰਾਂਸਪੋਰਟ ਵਿਭਾਗ ਪੰਜਾਬ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਨੋਟਿਸ ਜਾਰੀ ਕਰਕੇ ਕਿਹਾ ਹੈ ਕਿ ਕੈਬਨਿਟ ਰੈਂਕ ਵਾਲੀ ਗੱਡੀ ਵਾਪਸ ਕਰਨ ਦੀ ਖੇਚਲ ਕਰਨ। ਪੱਤਰ ਵਿਚ ਆਖਿਆ ਗਿਆ ਹੈ ਕਿ ਇਹ ਗੱਡੀ ਸਿਰਫ਼ ਕੈਬਨਿਟ ਰੈਂਕ ਲਈ ਮਿਲਦੀ ਹੈ। ਇਸ ਲਈ ਇਹ ਗੱਡੀ ਵਾਪਸ ਕਰਨ ਦੀ ਖੇਚਲ ਕਰਨ।

ਵਧੀਕ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਵਲੋਂ ਜਾਰੀ ਕੀਤੇ ਗਏ ਪੱਤਰ ਵਿਚ ਲਿਖਿਆ ਹੈ- ਤੁਹਾਡੇ ਧਿਆਨ ਵਿਚ ਲਿਆਇਆ ਜਾਂਦਾ ਹੈ ਕਿ ਮੰਤਰੀ ਕਾਰ ਸ਼ਾਖਾ ਦੀ ਗੱਡੀ ਤੁਹਾਡੇ ਨਾਲ ਚੱਲ ਰਹੀ ਹੈ। ਮੋਟਰ ਗੱਡੀ ਬੋਰਡ ਦੀਆਂ ਹਦਾਇਤਾਂ ਮੁਤਾਬਿਕ ਇਹ ਗੱਡੀ ਸਿਰਫ਼ ਕੈਬਨਿਟ ਮੰਤਰੀਆਂ ਲਈ ਹੀ ਹੈ। ਇਸ ਲਈ ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਗੱਡੀ ਮੰਤਰੀ ਕਾਰ ਸ਼ਾਖਾ ਵਿਚ ਜਮ੍ਹਾ ਕਰਵਾਉਣ ਦੀ ਖੇਚਲ ਕਰੋ।

Leave a Reply

Your email address will not be published. Required fields are marked *