ਲਾਂਬੜਾਂ: ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜਿਲਾ ਜਲੰਧਰ ਪ੍ਰਧਾਨ ਜਸਵੰਤ ਸਿੰਘ ਸਿੰਘਪੁਰ ਦੋਨਾਂ ਦੀ ਅਗਵਾਈ ਵਿੱਚ ਪ੍ਰਤਾਪਪੁਰਾ ਚੌਂਕ ਚ ਧਰਨਾ ਲਾਇਆ ਗਿਆ। ਜਾਣਕਾਰੀ ਦਿੰਦੇ ਪ੍ਰਧਾਨ ਸਿੰਘਪੁਰ ਦੋਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਗਲਤੀਆਂ ਦੇ ਕਾਰਨ ਕਿਸਾਨਾਂ ਦਾ ਝੋਨਾ ਮੰਡੀਆਂ ਦੇ ਵਿੱਚ ਰੁਲ ਰਿਹਾ ਹੈ ਨਾ ਕੋਈ ਲਿਫਟਿੰਗ ਦਾ ਕੰਮ ਚਲਦਾ ਹੈ ਨਾ ਹੀ ਮੰਡੀਆਂ ਦੇ ਵਿੱਚ ਬਾਰਦਾਨਾ ਹੈ। ਉਹਨਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਕਿਸਾਨਾਂ ਜਥੇਬੰਦੀਆਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਸੀ ਅਤੇ ਧਰਨਾ ਵੀ ਦਿੱਤਾ ਗਿਆ ਸੀ ਜਿਸ ਤੇ ਸਰਕਾਰ ਅਤੇ ਸਰਕਾਰੀ ਕਰਮਚਾਰੀਆਂ ਵੱਲੋਂ ਉਹਨਾਂ ਨੂੰ ਇਹ ਭਰੋਸਾ ਦਵਾਇਆ ਗਿਆ ਸੀ ਕਿ ਜਲਦ ਹੀ ਸਰਕਾਰ ਵੱਲੋਂ ਰੁਲ ਰਹੇ ਝੋਨੇ ਦੀ ਫਸਲ ਦਾ ਹੱਲ ਕਰ ਦਿੱਤਾ ਜਾਵੇਗਾ। ਪਰ ਅੱਜ ਫਿਰ ਕਾਫੀ ਦਿਨ ਬੀਤ ਜਾਣ ਤੋਂ ਬਾਅਦ ਝੋਨਾ ਮੰਡੀਆਂ ਚੋਂ ਉਸੇ ਤਰ੍ਹਾਂ ਰੁਲ ਰਿਹਾ ਹੈ। ਅੱਜ ਵੀ ਕਿਸਾਨ ਸੜਕਾਂ ਤੇ ਬੈਠਣ ਨੂੰ ਮਜਬੂਰ ਹਨ। ਉਹਨਾਂ ਦੱਸਿਆ ਕਿ ਮਾਨ ਸਰਕਾਰ ਦੇ ਝੂਠੇ ਵਾਅਦਿਆਂ ਤੋਂ ਕਿਸਾਨ ਬਹੁਤ ਪਰੇਸ਼ਾਨ ਹਨ। ਮਾਨ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਗਏ ਝੂਠੇ ਵਾਅਦੇ ਜਿਸ ਕਰਕੇ ਅੱਜ ਵੀ ਕਿਸਾਨ ਮੰਡੀਆਂ ਤੇ ਸੜਕਾਂ ਤੇ ਰੁਲ ਰਿਹਾ ਹੈ। ਹਾਈਵੇ ਤੇ ਜਾਮ ਹੋਣ ਕਾਰਨ ਕਾਫੀ ਦੂਰ ਦੂਰ ਤੱਕ ਰਾਹਗੀਰਾਂ ਦੀਆਂ ਲੱਗੀਆਂ ਲਾਈਨਾਂ। ਪ੍ਰਧਾਨ ਸਿੰਘਪੁਰ ਦੋਨਾ ਨੇ ਕਿਹਾ ਕਿ ਧਰਨੇ ਦੌਰਾਨ ਐਮਰਜੈਂਸੀ ਸੇਵਾਵਾਂ ਐਂਬੂਲੈਂਸ, ਵਿਦਿਆਰਥੀਆਂ ਅਤੇ ਹੋਰ ਜਰੂਰੀ ਜਾ ਰਹੇ ਕੰਮਾਂ ਤੇ ਰਾਹਗੀਰਾਂ ਨੂੰ ਨਹੀਂ ਰੋਕਿਆ ਜਾਵੇਗਾ। ਉਹਨਾਂ ਨੂੰ ਆਵਾਜਾਈ ਦੀ ਸੇਵਾ ਮੁਹਈਆ ਕਰਵਾਈ ਜਾਵੇਗੀ। ਇਸ ਮੌਕੇ ਫਤਿਹਪੁਰ ਚੌਂਕੀ ਥਾਣਾ ਜਮਸ਼ੇਰ ਸਦਰ ਦੇ ਮੁਲਾਜ਼ਮ ਬੀ ਧਰਨੇ ਤੇ ਮੌਜੂਦ ਸਨ।
Related Posts
ਪਿੰਡ ਮਹਿਲਾਂ ਚੌਂਕ ਨੇੜੇ ਵੈਨ ਨੂੰ ਲੱਗੀ ਅੱਗ, ਜਾਨੀ ਨੁਕਸਾਨ ਹੋਣ ਤੋਂ ਹੋਇਆ ਬਚਾਅ
ਦਿੜ੍ਹਬਾ : ਪਿੰਡ ਮਹਿਲਾਂ ਚੌਂਕ ਨੇੜੇ ਰਾਸ਼ਟਰੀ ਮਾਰਗ ਉਤੇ ਇੱਕ ਵੈਨ ਨੂੰ ਅਚਾਨਕ ਅੱਗ ਲੱਗੀ ਤੇ ਕੁਝ ਹੀ ਮਿੰਟਾਂ ਵਿੱਚ…
ਲਾਲ ਕਿਲ੍ਹਾ ਹਿੰਸਾ ਮਾਮਲੇ ’ਚ ਕ੍ਰਾਈਮ ਬਰਾਂਚ ਨੇ ਇਕ ਹੋਰ ਮੁਲਜ਼ਮ ਕੀਤਾ ਗ੍ਰਿਫ਼ਤਾਰ
ਨਵੀਂ ਦਿੱਲੀ, 30 ਜੂਨ (ਦਲਜੀਤ ਸਿੰਘ)- ਦਿੱਲੀ ਕ੍ਰਾਈਮ ਬਰਾਂਚ ਨੇ ਲਾਲ ਕਿਲ੍ਹਾ ਹਿੰਸਾ ਦੇ ਇਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ…
ਅਹਿਮ ਖ਼ਬਰ : ਪੰਜਾਬ ਦੇ ਵਿਧਾਇਕਾਂ ਦੀ ਸ਼ਾਨ ਨਹੀਂ ਰੱਖੀ ਗਈ ਬਹਾਲ, 5 ਜ਼ਿਲ੍ਹਿਆਂ ਦੇ DC ਤਲਬ
ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਵਲੋਂ 5 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਅਧਿਕਾਰ ਹਨਨ ਮਾਮਲੇ ‘ਚ…