ਐਡਮਿੰਟਨ : ਕੈਨੇਡਾ ’ਚ ਰਿਹਾਇਸ਼ ਦੀ ਸਮਰੱਥਾ ਦੀਆਂ ਦਿੱਕਤਾਂ ਨਾਲ ਨਜਿੱਠਣ ਲਈ ਹੁਣ ਇੰਮੀਗਰੇਸ਼ਨ ’ਚ ਵੱਡੀਆਂ ਕਟੌਤੀਆਂ ਦਾ ਐਲਾਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ (PM Justin Trudeau) ਨੇ ਐਲਾਨ ਕੀਤਾ ਹੈ ਕਿ 2025 ’ਚ ਕੈਨੇਡਾ ’ਚ ਤਿੰਨ ਲੱਖ 95 ਹਜ਼ਾਰ ਪਰਮਾਨੈਂਟ ਰੈਜ਼ੀਡੈਂਟ ਲਏ ਜਾਣਗੇ। ਜਦੋਂਕਿ 2026 ’ਚ ਤਿੰਨ ਲੱਖ 80 ਹਜ਼ਾਰ ਤੇ 2027 ’ਚ ਘਟਾ ਕੇ ਇਹ ਪੀਆਰਜ਼ ਦੀ ਗਿਣਤੀ ਤਿੰਨ ਲੱਖ 65 ਹਜ਼ਾਰ ਕੀਤੀ ਜਾਏਗੀ। ਇਸਦੇ ਨਾਲ ਹੀ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ 7.2 ਫ਼ੀਸਦੀ ਤੋਂ ਘਟਾ ਕੇ ਪੰਜ ਫ਼ੀਸਦੀ ਕੀਤੀ ਜਾਏਗੀ। ਇਸ ਮੁਤਾਬਕ, ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ 2025 ’ਚ ਘਟਾ ਕੇ 4,45,901 ਤੇ 2026 ’ਚ 4,45,662 ਕੀਤੀ ਜਾਏਗੀ। ਕੈਨੇਡਾ ਸਰਕਾਰ ਵਲੋਂ ਇਹ ਫ਼ੈਸਲਾ ਕੈਨੇਡਾ ’ਚ ਵੱਧ ਰਹੀ ਬੇਰੁਜ਼ਗਾਰੀ, ਹਾਊਸਿੰਗ ਤੇ ਲੋੜ ਤੋਂ ਵੱਧ ਲਏ ਜਾਣ ਵਾਲੇ ਇੰਮੀਗਰੈਂਟਸ ਦੀ ਹੋ ਰਹੀ ਆਲੋਚਨਾ ਨੂੰ ਲੈ ਕੇ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ’ਚ 2.5 ਫ਼ੀਸਦੀ ਕਟੌਤੀ ਕਰਨ ਦਾ ਐਲਾਨ ਕੀਤਾ ਗਿਆ ਸੀ।
Related Posts
ਕੱਟੜਪੰਥੀ ਅੰਮ੍ਰਿਤਪਾਲ ਸਿੰਘ ਨੂੰ ਸੁਪਰੀਮ ਕੋਰਟ ਤੋਂ ਰਾਹਤ
ਨਵੀਂ ਦਿੱਲੀ : ਸੁਪਰੀਮ ਕੋਰਟ (Supreme Court) ਨੇ ਸ਼ੁੱਕਰਵਾਰ ਨੂੰ ਜੇਲ੍ਹ ਵਿੱਚ ਬੰਦ ਕੱਟੜਪੰਥੀ ਅੰਮ੍ਰਿਤਪਾਲ ਸਿੰਘ (Amritpal Singh) ਨੂੰ ਲੋਕ…
ਜੰਤਰ-ਮੰਤਰ ਫ਼ਿਰਕੂ ਨਾਅਰੇਬਾਜ਼ੀ ਮਾਮਲੇ ਵਿਚ ਪ੍ਰੀਤ ਸਿੰਘ ਨੂੰ ਜ਼ਮਾਨਤ
ਨਵੀਂ ਦਿੱਲੀ, 24 ਸਤੰਬਰ (ਦਲਜੀਤ ਸਿੰਘ)- ਅਗਸਤ ਮਹੀਨੇ ਵਿਚ ਇਕ ਆਯੋਜਨ ਦੌਰਾਨ ਜੰਤਰ-ਮੰਤਰ ਨੇੜੇ ਹੋਏ ਫ਼ਿਰਕੂ ਨਾਅਰੇਬਾਜ਼ੀ ਮਾਮਲੇ ਵਿਚ ਦਿੱਲੀ…
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪ ਕਤਰ ਪੁਲਿਸ ਦੀ ਹਿਰਾਸਤ ‘ਚ, ਹਰਸਿਮਰਤ ਬਾਦਲ ਨੇ ਸਰਕਾਰ ਨੂੰ ਕੀਤੀ ਇਹ ਅਪੀਲ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਤੋਂ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ…