ਐਡਮਿੰਟਨ : ਕੈਨੇਡਾ ’ਚ ਰਿਹਾਇਸ਼ ਦੀ ਸਮਰੱਥਾ ਦੀਆਂ ਦਿੱਕਤਾਂ ਨਾਲ ਨਜਿੱਠਣ ਲਈ ਹੁਣ ਇੰਮੀਗਰੇਸ਼ਨ ’ਚ ਵੱਡੀਆਂ ਕਟੌਤੀਆਂ ਦਾ ਐਲਾਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ (PM Justin Trudeau) ਨੇ ਐਲਾਨ ਕੀਤਾ ਹੈ ਕਿ 2025 ’ਚ ਕੈਨੇਡਾ ’ਚ ਤਿੰਨ ਲੱਖ 95 ਹਜ਼ਾਰ ਪਰਮਾਨੈਂਟ ਰੈਜ਼ੀਡੈਂਟ ਲਏ ਜਾਣਗੇ। ਜਦੋਂਕਿ 2026 ’ਚ ਤਿੰਨ ਲੱਖ 80 ਹਜ਼ਾਰ ਤੇ 2027 ’ਚ ਘਟਾ ਕੇ ਇਹ ਪੀਆਰਜ਼ ਦੀ ਗਿਣਤੀ ਤਿੰਨ ਲੱਖ 65 ਹਜ਼ਾਰ ਕੀਤੀ ਜਾਏਗੀ। ਇਸਦੇ ਨਾਲ ਹੀ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ 7.2 ਫ਼ੀਸਦੀ ਤੋਂ ਘਟਾ ਕੇ ਪੰਜ ਫ਼ੀਸਦੀ ਕੀਤੀ ਜਾਏਗੀ। ਇਸ ਮੁਤਾਬਕ, ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ 2025 ’ਚ ਘਟਾ ਕੇ 4,45,901 ਤੇ 2026 ’ਚ 4,45,662 ਕੀਤੀ ਜਾਏਗੀ। ਕੈਨੇਡਾ ਸਰਕਾਰ ਵਲੋਂ ਇਹ ਫ਼ੈਸਲਾ ਕੈਨੇਡਾ ’ਚ ਵੱਧ ਰਹੀ ਬੇਰੁਜ਼ਗਾਰੀ, ਹਾਊਸਿੰਗ ਤੇ ਲੋੜ ਤੋਂ ਵੱਧ ਲਏ ਜਾਣ ਵਾਲੇ ਇੰਮੀਗਰੈਂਟਸ ਦੀ ਹੋ ਰਹੀ ਆਲੋਚਨਾ ਨੂੰ ਲੈ ਕੇ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ’ਚ 2.5 ਫ਼ੀਸਦੀ ਕਟੌਤੀ ਕਰਨ ਦਾ ਐਲਾਨ ਕੀਤਾ ਗਿਆ ਸੀ।
ਕੈਨੇਡਾ ਸੈਟਲ ਹੋਣ ਦੇ ਚਾਹਵਾਨਾਂ ਲਈ ਵੱਡਾ ਝਟਕਾ ! ਟਰੂਡੋ ਸਰਕਾਰ ਵਲੋਂ ਇਮੀਗ੍ਰੇਸ਼ਨ ’ਚ ਵੱਡੀਆਂ ਕਟੌਤੀਆਂ ਦਾ ਐਲਾਨ\
