ਪੱਟੀ : ਰਣਜੀਤ ਸਿੰਘ ਚੀਮਾ ਚੇਅਰਮੈਨ ਪੰਜਾਬ ਜਲ ਸਰੋਤ ਨਿਗਮ ਪੰਜਾਬ ਦੇ ਘਰ ਦੇ ਬਾਹਰ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਗੋਲ਼ੀਆਂ ਚਲਾ ਕੇ ਦਹਿਸ਼ਤ ਫੈਲਾਈ ਗਈ ਅਤੇ ਬਾਅਦ ਵਿਚ ਪਿੰਡ ਤੋਂ ਪੱਟੀ ਆ ਰਹੇ ਪਿੰਡ ਦੇ ਮੋਜ਼ੂਦਾ ਸਰਪੰਚ ਜਗਰੂਪ ਸਿੰਘ ਪੁੱਤਰ ਜੁਗਿੰਦਰ ਸਿੰਘ ਸਰਪੰਚ ਚੀਮਾ ਕਲਾਂ ਦੇ ਪੱਟੀ ਫਾਟਕ ਦੇ ਨੇੜੇ ਪਹਿਲਾ ਦਾਤਰ ਮਾਰਿਆ ਫਿਰ ਗੋਲੀ ਚਲਾ ਕੇ ਜਖ਼ਮੀ ਕਰ ਦਿੱਤਾ ਗਿਆ। ਚੇਅਰਮੈਨ ਰਣਜੀਤ ਚੀਮਾ ਵੱਲੋਂ ਪੁਲਿਸ ਸਦਰ ਥਾਣਾ ਵਿਖੇ ਕੀਤੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਪਿੰਡ ਦੇ 9 ਲੋਕਾਂ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀਐੱਸਪੀ ਕੰਵਲਜੀਤ ਸਿੰਘ ਮੰਡ ਦਾ ਕਹਿਣਾ ਹੈ ਕਿ ਜ਼ਖ਼ਮੀ ਹੋਏ ਸਰਪੰਚ ਜਗਰੂਪ ਸਿੰਘ ਦਾ ਇਲਾਜ ਪੱਟੀ ਦੇ ਸਿਵਲ ਹਸਪਤਾਲ ਵਿਖੇ ਚੱਲ ਰਿਹਾ ਹੈ ਅਤੇ ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਵੱਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ।
Related Posts
MP ਬਣਨ ਤੋਂ ਬਾਅਦ ਰਾਜਾ ਵੜਿੰਗ ਨੂੰ ਐਮਐਲਏ ਫਲੈਟ ਖਾਲੀ ਕਰਨ ਦਾ ਨੋਟਿਸ ਜਾਰੀ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਾਬਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਐਮਪੀ ਬਣਨ…
ਰਾਹੁਲ ਗਾਂਧੀ ਕੋਲੋਂ ਦੂਜੇ ਦਿਨ ਈਡੀ ਵਲੋਂ ਚਾਰ ਘੰਟੇ ਪੁੱਛਗਿਛ
ਨਵੀਂ ਦਿੱਲੀ, 14 ਜੂਨ : ਨੈਸ਼ਨਲ ਹੈਰਾਲਡ ਅਖ਼ਬਾਰ ਨਾਲ ਸਬੰਧਤ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ…
ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲੁਧਿਆਣਾ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ
ਲੁਧਿਆਣਾ, 29 ਸਤੰਬਰ- ਲੁਧਿਆਣਾ ਪੁਲਿਸ ਵਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਰੰਟ ਤੇ ਲਿਆਂਦਾ ਗਿਆ ਹੈ ਅਤੇ ਅੱਜ ਬਾਅਦ ਦੁਪਹਿਰ…