ਸਪੋਰਟਸ ਡੈਸਕ— ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ‘ਚ ਮੀਂਹ ਨਾਲ ਪ੍ਰਭਾਵਿਤ ਟੈਸਟ ਮੈਚ ‘ਚ ਨਿਊਜ਼ੀਲੈਂਡ ਦੇ ਮੈਟ ਹੈਨਰੀ (5) ਅਤੇ ਵਿਲੀਅਮ ਓ’ਰੂਰਕੇ (4) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਪਹਿਲੇ ਟੈਸਟ ਦੀ ਪਹਿਲੀ ਪਾਰੀ ‘ਚ 46 ਦੌੜਾਂ ‘ਤੇ ਢੇਰ ਹੋ ਗਿਆ। ਭਾਰਤ ਵੱਲੋਂ 5 ਖਿਡਾਰੀ ਜ਼ੀਰੋ ‘ਤੇ ਆਊਟ ਹੋਏ, ਜਿਨ੍ਹਾਂ ‘ਚ ਵਿਰਾਟ ਕੋਹਲੀ, ਸਰਫਰਾਜ਼ ਖਾਨ, ਕੇਐੱਲ ਰਾਹੁਲ, ਰਵਿੰਦਰ ਜਡੇਜਾ ਅਤੇ ਰਵੀਚੰਦਰਨ ਅਸ਼ਵਿਨ ਵਰਗੇ ਵੱਡੇ ਖਿਡਾਰੀ ਸ਼ਾਮਲ ਹਨ। ਜਦਕਿ ਰੋਹਿਤ ਸ਼ਰਮਾ ਨੇ ਸਿਰਫ 2 ਦੌੜਾਂ ਬਣਾਈਆਂ। ਯਸ਼ਸਵੀ ਜਾਇਸਵਾਲ ਨੇ 13 ਦੌੜਾਂ ਦੀ ਪਾਰੀ ਖੇਡੀ ਜਦਕਿ ਰਿਸ਼ਭ ਪੰਤ ਨੇ ਸਭ ਤੋਂ ਵੱਧ 20 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਪਹਿਲਾਂ ਮੀਂਹ ਕਾਰਨ ਪਹਿਲੇ ਦਿਨ ਦੀ ਖੇਡ ਰੱਦ ਹੋ ਗਈ ਸੀ ਅਤੇ ਟਾਸ ਵੀ ਨਹੀਂ ਹੋ ਸਕਿਆ ਸੀ।
Related Posts
ਭਾਰਤ ਨੂੰ ਪਹਿਲਾ ਝਟਕਾ, 4 ਦੌੜਾਂ ਬਣਾ ਕੇ ਰੋਹਿਤ ਸ਼ਰਮਾ ਹੋਏ ਆਊਟ
ਸਪੋਰਟਸ ਡੈਸਕ- ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਵਨਡੇ ਵਿਸ਼ਵ ਕੱਪ 2023 ਦਾ 33ਵਾਂ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾ…
ਭਾਰਤ ਅਤੇ ਸ੍ਰੀਲੰਕਾ ਵਿਚਕਾਰ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਦਾ ਮੈਚ ਸ਼ੁਰੂ
ਐੱਸ. ਏ. ਐੱਸ. ਨਗਰ, 6 ਮਾਰਚ – ਭਾਰਤ ਅਤੇ ਸ੍ਰੀਲੰਕਾ ਵਿਚਕਾਰ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ…
ਵਿਰਾਟ ਕੋਹਲੀ ਨੇ ਲੰਬੀ ਛਾਲ ਲਗਾ ਕੇ ਟਾਪ-10 ‘ਚ ਕੀਤੀ ਜ਼ਬਰਦਸਤ ਵਾਪਸੀ
ਨਵੀਂ ਦਿੱਲੀ : ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਆਈਸੀਸੀ ਦੀ ਤਾਜ਼ਾ ਟੈਸਟ ਬੱਲੇਬਾਜ਼ੀ ਰੈਕਿੰਗ ਵਿੱਚ ਟਾਪ 10 ਵਿੱਚ ਵਾਪਸੀ…