ਤਰਨਤਾਰਨ ਵਿਖੇ 252 ਪਿੰਡਾਂ ‘ਚ ਹੋਵੇਗੀ ਪੰਚਾਇਤੀ ਚੋਣ, ਸਖ਼ਤ ਹਦਾਇਤਾਂ ਜਾਰੀ

ਤਰਨਤਾਰਨ- ਜ਼ਿਲ੍ਹਾ ਤਰਨ ਤਾਰਨ ਵਿਖੇ ਮੰਗਲਵਾਰ ਨੂੰ 252 ਪਿੰਡਾਂ ‘ਚ ਪੰਚਾਇਤੀ ਚੋਣ ਹੋਵੇਗੀ। ਜ਼ਿਲ੍ਹੇ ਦੇ ਐੱਸ. ਐੱਸ. ਪੀ. ਗੌਰਵ ਤੂਰਾ ਨੇ ਪੁਲਸ ਕਰਮਚਾਰੀਆਂ ਨੂੰ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ।

ਉਨ੍ਹਾਂ ਕਿਹਾ ਹਰ ਪੋਲਿੰਗ ਬੂਥ ‘ਤੇ ਤਾਇਨਾਤ ਪੁਲਸ ਪਾਰਟੀ ਕੋਲ ਅਸਲਾ ਹੋਣਾ ਚਾਹੀਦਾ ਹੈ ਅਤੇ ਨਾਲ ਹੀ ਤਿੱਖੀ ਨਜ਼ਰ ਰੱਖੀ ਜਾਵੇਗੀ। ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਪੀਲੇ ਅਤੇ ਐਕਰੀਡੇਸ਼ਨ ਕਾਰਡ ਕਵਰੇਜ ਲਈ ਮਾਨਤਾ ਪ੍ਰਾਪਤ ਹੋਣਗੇ। ਹਾਲਾਂਕਿ ਚੋਣ ਕਮਿਸ਼ਨ ਵੱਲੋਂ ਪੱਤਰਕਾਰਾਂ ਨੂੰ ਸ਼ਨਾਖਤੀ ਕਾਰਡ ਨਹੀਂ ਜਾਰੀ ਕੀਤੇ ਗਏ ।

Leave a Reply

Your email address will not be published. Required fields are marked *