ਭਲਕੇ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਵੋਟਾਂ

ਗੁਰਦਾਸਪੁਰ -ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਚੋਣਾਂ ਲਈ 15 ਅਕਤੂਬਰ ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ। ਇਸ ਤੋਂ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪੋਲਿੰਗ ਸਟੇਸ਼ਨ ਵਿਖੇ ਪਹਿਚਾਣ ਦੇ ਪ੍ਰਮਾਣ ਵਜੋਂ ਨਾਗਰਿਕ ਆਪਣਾ ਵੋਟਰ ਕਾਰਡ, ਆਧਾਰ ਕਾਰਡ, ਪੈਨ ਕਾਰਡ, ਪਾਸਪੋਰਟ, ਮਨਰੇਗਾ ਨੌਕਰੀ ਕਾਰਡ, ਡਰਾਈਵਿੰਗ ਲਾਇਸੈਂਸ, ਰਾਸ਼ਨ ਕਾਰਡ ਅਤੇ ਨੀਲਾ ਕਾਰਡ ਦਿਖਾ ਕੇ ਆਪਣੀ ਵੋਟ ਦਾ ਇਸਤੇਮਾਲ ਕਰ ਸਕਦਾ ਹੈ।

ਇਸ ਤੋਂ ਇਲਾਵਾ ਨਾਗਰਿਕ ਪਾਸਬੁੱਕ ਬੈਂਕ/ਡਾਕਖਾਨੇ ਵੱਲੋਂ ਜਾਰੀ ਹੋਈ (ਤਸਵੀਰਾਂ ਦੇ ਨਾਲ), ਸਿਹਤ ਬੀਮਾ ਸਮਾਰਟ ਕਾਰਡ ਕਿਰਤ ਮੰਤਰਾਲੇ ਵਲੋਂ ਜਾਰੀ, ਸਰਵਿਸ ਪਹਿਚਾਣ ਪੱਤਰ (ਤਸਵੀਰ ਦੇ ਨਾਲ) ਕੇਂਦਰ/ਸੂਬਾ ਸਰਕਾਰ/ਪੀ. ਐੱਸ. ਯੂ/ ਜਨਤਕ ਲਿਮਟਿਡ ਕੰਪਨੀਆਂ ਵੱਲੋਂ ਕਰਮਚਾਰੀਆਂ ਨੂੰ ਜਾਰੀ, ਸਮਾਰਟ ਕਾਰਡ ਆਰ. ਜੀ. ਆਈ. ਦੁਆਰਾ ਐੱਨ. ਪੀ. ਆਰ. ਤਹਿਤ ਜਾਰੀ, ਪੈਨਸ਼ਨ ਦਸਤਾਵੇਜ਼ (ਤਸਵੀਰ ਦੇ ਨਾਲ), ਅਧਿਕਾਰਤ ਪਛਾਣ ਪੱਤਰ ਐੱਮ. ਪੀ./ਐੱਮ. ਐੱਲ. ਏ. ਨੂੰ ਜਾਰੀ, ਯੂਨੀਕ ਅਪਾਹਜਤਾ ਆਈ ਕਾਰਡ (ਯੂ. ਡੀ. ਆਈ. ਡੀ.) ਸਮਾਜਿਕ ਨਿਆਂ ਅਤੇ ਅਧਿਕਾਰਤ ਮੰਤਰਾਲਾ ਵਿਭਾਗ, ਭਾਰਤ ਸਰਕਾਰ ਵੱਲੋਂ ਜਾਰੀ ਕਾਰਡ ਦਿਖਾ ਕੇ ਆਪਣੀ ਵੋਟ ਦਾ ਇਸਤੇਮਾਲ ਕਰ ਸਕਦਾ ਹੈ।

Leave a Reply

Your email address will not be published. Required fields are marked *