ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਦੀ ਸ਼ਿਕਾਇਤ ਤੋਂ ਬਾਅਦ ਚੋਣ ਕਮਿਸ਼ਨ ਨੇ ਗਿੱਦੜਬਾਹਾ ਦੇ ਐੱਸ. ਡੀ. ਐੱਮ. ਅਤੇ ਆਰ. ਓ. ਨੂੰ ਚੰਡੀਗੜ੍ਹ ਤਲਬ ਕਰ ਲਿਆ ਹੈ। ਚੋਣ ਕਮਿਸ਼ਨ ਦੀ ਇਸ ਕਾਰਵਾਈ ਤੋਂ ਬਾਅਦ ਰਾਜਾ ਵੜਿੰਗ ਵਲੋਂ ਲਗਾਇਆ ਗਿਆ ਧਰਨਾ ਵੀ ਚੁੱਕ ਲਿਆ ਗਿਆ ਹੈ। ਰਾਜਾ ਵੜਿੰਗ ਬੀਤੇ ਕੱਲ੍ਹ ਤੋਂ ਗਿੱਦੜਬਾਹਾ ਵਿਚ ਧਰਨੇ ‘ਤੇ ਬੈਠੇ ਹੋਏ ਸਨ ਅਤੇ ਉਹ ਪੂਰੀ ਰਾਤ ਧਰਨੇ ਵਿਚ ਹੀ ਸ਼ਾਮਲ ਰਹੇ। ਹੁਣ ਵੜਿੰਗ ਵਲੋਂ ਇਹ ਧਰਨਾ ਚੁੱਕ ਲਿਆ ਗਿਆ ਹੈ।
ਰਾਜਾ ਵੜਿੰਗ ਦੀ ਸ਼ਿਕਾਇਤ ਤੋਂ ਬਾਅਦ ਚੋਣ ਕਮਿਸ਼ਨ ਦਾ ਐਕਸ਼ਨ
