ਟਾਟਾ ਸੰਨਜ਼ ਦੇ ਚੇਅਰਮੈਨ ਰਤਨ ਟਾਟਾ ਨੇ ਦੱਖਣੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ 9 ਅਕਤੂਬਰ ਨੂੰ ਰਾਤ 11:30 ਵਜੇ ਆਖਰੀ ਸਾਹ ਲਏ। ਭਾਰਤੀ ਰਾਸ਼ਟਰੀ ਝੰਡੇ ਵਿੱਚ ਲਿਪਟੀ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਨਰੀਮਨ ਪੁਆਇੰਟ ਸਥਿਤ ਨੈਸ਼ਨਲ ਸੈਂਟਰ ਫਾਰ ਪਰਫਾਰਮਿੰਗ ਆਰਟਸ (NCPA) ਦੇ ਲਾਅਨ ਵਿੱਚ ਸ਼ਾਮ 4 ਵਜੇ ਤੱਕ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਰੱਖਿਆ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਦੇਹ ਨੂੰ ਸਸਕਾਰ ਲਈ ਵਰਲੀ ਸ਼ਮਸ਼ਾਨਘਾਟ ਦੇ ਪ੍ਰਾਰਥਨਾ ਹਾਲ ਵਿੱਚ ਲਿਜਾਇਆ ਜਾਵੇਗਾ। NCPA ਵਿਖੇ ਉਨ੍ਹਾਂ ਦੀ ਪ੍ਰਾਰਥਨਾ ਸਭਾ ਵਿੱਚ ਪਾਰਸੀ, ਮੁਸਲਿਮ, ਇਸਾਈ, ਸਿੱਖ ਅਤੇ ਹਿੰਦੂ ਧਰਮਾਂ ਦੇ ਪੁਜਾਰੀ ਪ੍ਰਰਾਥਨਾ ਪੜ੍ਹਨ ਲਈ ਇਕੱਠੇ ਹੋਏ। ਇਸ ਦਿਲ ਖਿੱਚਵੀਂ ਤਸਵੀਰ ਦੀ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋ ਰਹੀ ਹੈ, ਜਿਸ ‘ਚ ਕਈ ਲੋਕ ਬਿਜ਼ਨੈੱਸਮੈਨ ਨੂੰ ‘ਭਾਰਤ ਦਾ ਅਸਲੀ ਪ੍ਰਤੀਕ’ ਕਹਿ ਰਹੇ ਹਨ।
Related Posts
ਕਰਜ਼ੇ ਤੋਂ ਪਰੇਸ਼ਾਨ ਮਜ਼ਦੂਰ ਨੇ ਖੁਦਕੁਸ਼ੀ ਕੀਤੀ
ਲਹਿਰਾਗਾਗਾ, ਨੇੜਲੇ ਪਿੰਡ ਗਾਗਾ ਦੇ ਇੱਕ ਦਲਿਤ ਮਜ਼ਦੂਰ ਨੇ ਕਰਜੇ ਤੋਂ ਤੰਗ ਆ ਕੇ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ…
ਇਕਬਾਲਪ੍ਰੀਤ ਸਹੋਤਾ ਬਣੇ ਪੰਜਾਬ ਦੇ ਨਵੇਂ ਡੀ.ਜੀ.ਪੀ., ਦਿਨਕਰ ਗੁਪਤਾ ਨੂੰ ਹਟਾਇਆ
ਚੰਡੀਗੜ੍ਹ, 25 ਸਤੰਬਰ (ਦਲਜੀਤ ਸਿੰਘ)- ਇਕਬਾਲਪ੍ਰੀਤ ਸਹੋਤਾ ਬਣੇ ਪੰਜਾਬ ਦੇ ਨਵੇਂ ਡੀ.ਜੀ.ਪੀ., ਦਿਨਕਰ ਗੁਪਤਾ ਨੂੰ ਹਟਾਇਆ। Post Views: 11
ਵਿਦੇਸ਼ਾਂ ‘ਚ ਵਸਦੇ ਪੰਜਾਬੀਆਂ ਦੀ ਸਾਂਝ, ਮੁਸ਼ਕਲਾਂ ਤੇ ਜ਼ਿੰਦਗੀ ਨੂੰ ਪਰਦੇ ‘ਤੇ ਪੇਸ਼ ਕਰੇਗੀ ‘ਪਿੰਡ ਅਮਰੀਕਾ’
ਪੰਜਾਬੀ ਸਿਨਮਾ ਦੇ ਦੂਜੇ ਪੜਾਅ ਦੀ ਸ਼ੁਰੂਆਤ ਨਿਰਦੇਸ਼ਕ ਮਨਮੋਹਨ ਸਿੰਘ ਦੀ ਫਿਲਮ “ਜੀ ਆਇਆ ਨੂੰ” ਜਰੀਏ ਹੋਈਸੀ। ਪਰਵਾਸ ਨਾਲ ਸੰਬੰਧਿਤ…