Israel-Iran ਯੁੱਧ ਨੂੰ ਲੈ ਕੇ ਬਾਇਡਨ ‘ਤੇ ਵਰ੍ਹੇ Donald Trump; ਕਿਹਾ- ਮੈਂ ਹੁੰਦਾ ਤਾਂ ਈਰਾਨ ਕਾਬੂ ’ਚ ਰਹਿੰਦਾ

ਵਾਸ਼ਿੰਗਟਨ : Trump on Israel Iran war ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (donald trump) ਨੇ ਇਜ਼ਰਾਈਲ ਅਤੇ ਈਰਾਨ ਵਿਚਾਲੇ ਵਧਦੇ ਸੰਘਰਸ਼ ਨੂੰ ਲੈ ਕੇ ਬਾਇਡਨ ਅਤੇ ਕਮਲਾ ਹੈਰਿਸ ‘ਤੇ ਤਿੱਖਾ ਹਮਲਾ ਕੀਤਾ। ਉਸ ਨੇ ਇਸ ਜੰਗ ਦੀ ਤੁਲਨਾ ਸਕੂਲ ਦੇ ਮੈਦਾਨ ਵਿੱਚ ਲੜ ਰਹੇ ਦੋ ਬੱਚਿਆਂ ਨਾਲ ਕੀਤੀ। ਉਨ੍ਹਾਂ ਕਿਹਾ ਕਿ ਈਰਾਨ ਵੱਲੋਂ ਮੰਗਲਵਾਰ ਨੂੰ ਇਜ਼ਰਾਈਲ ‘ਤੇ ਰਾਕੇਟ ਹਮਲੇ ਵਰਗੀਆਂ ਘਟਨਾਵਾਂ ਕਦੇ ਨਹੀਂ ਵਾਪਰਨੀਆਂ ਚਾਹੀਦੀਆਂ ਸਨ ਅਤੇ ਅਮਰੀਕਾ ਨੂੰ ਵੀ ਸਹੀ ਭੂਮਿਕਾ ਨਿਭਾਉਣੀ ਚਾਹੀਦੀ ਸੀ।

ਇਹ ਜੰਗ ਆਸਾਨੀ ਨਾਲ ਰੁਕਣ ਵਾਲੀ ਨਹੀਂ

ਟਰੰਪ ਨੇ ਕਿਹਾ ਕਿ ਇਹ ਭਿਆਨਕ ਜੰਗ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਆਸਾਨੀ ਨਾਲ ਰੁਕਣ ਵਾਲਾ ਨਹੀਂ ਹੈ। ਟਰੰਪ ਨੇ ਕਿਹਾ ਕਿ ਅਮਰੀਕਾ ਨੂੰ ਹੁਣ ਮੱਧ ਪੂਰਬ ਵਿਚ ਧਿਆਨ ਵਧਾਉਣਾ ਹੋਵੇਗਾ।

ਈਰਾਨ ਨੇ ਹਿਜ਼ਬੁੱਲਾ ਮੁਖੀ ਹਸਨ ਨਸਰੁੱਲਾ ਦੀ ਹੱਤਿਆ ਦੇ ਜਵਾਬ ਵਿਚ ਮੰਗਲਵਾਰ ਨੂੰ ਇਜ਼ਰਾਈਲ ‘ਤੇ ਲਗਭਗ 200 ਮਿਜ਼ਾਈਲਾਂ ਦਾਗੀਆਂ। ਜ਼ਿਆਦਾਤਰ ਮਿਜ਼ਾਈਲਾਂ ਨੂੰ ਅਮਰੀਕੀ ਫੌਜ ਅਤੇ ਹੋਰ ਏਜੰਸੀਆਂ ਦੀ ਸਹਾਇਤਾ ਨਾਲ ਇਜ਼ਰਾਈਲ ਦੁਆਰਾ ਰੋਕਿਆ ਗਿਆ ਅਤੇ ਨਸ਼ਟ ਕਰ ਦਿੱਤਾ ਗਿਆ।

Leave a Reply

Your email address will not be published. Required fields are marked *