ਢਾਕਾ, ਬੰਗਲਾਦੇਸ਼ ਵਿਚ ਹਿੰਸਕ ਪ੍ਰਦਰਸ਼ਨਾਂ ਦੇ ਚਲਦਿਆਂ ਲਗਭਗ 1000 ਭਾਰਤੀ ਵਿਦਿਆਰਥੀ ਭਾਰਤ ਪਰਤ ਆਏ ਹਨ। ਵਿਦੇਸ਼ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਵੱਲੋਂ ਹਵਾਬਾਜ਼ੀ, ਇਮੀਗ੍ਰੇਸ਼ਨ, ਬੰਦਰਗਾਹਾਂ ਅਤੇ ਬੀਐੱਸਐੱਫ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਤਾਂ ਜੋ ਭਾਰਤੀ ਨਾਗਰਿਕ ਸੁਰੱਖਿਅਤ ਘਰ ਪਹੁੰਚ ਸਕਣ। ਜਾਣਕਾਰੀ ਅਨੁਸਾਰ ਲਗਭਗ 778 ਭਾਰਤੀ ਵਿਦਿਆਰਥੀ ਵੱਖ-ਵੱਖ ਬੰਦਰਗਾਹਾਂ ਰਾਹੀਂ ਭਾਰਤ ਪਰਤੇ ਹਨ ਜਦੋਂ ਕਿ 200 ਦੇ ਕਰੀਬ ਵਿਦਿਆਰਥੀ ਢਾਕਾ ਅਤੇ ਚਟਗਾਂਵ ਹਵਾਈ ਅੱਡਿਆਂ ਤੋਂ ਨਿਯਮਿਤ ਉਡਾਣ ਸੇਵਾਵਾਂ ਰਾਹੀਂ ਘਰ ਪਰਤ ਆਏ ਹਨ। ਢਾਕਾ ਵਿੱਚ ਭਾਰਤੀ ਹਾਈ ਕਮਿਸ਼ਨ ਅਤੇ ਚਟਗਾਂਵ, ਰਾਜਸ਼ਾਹੀ, ਸਿਲਹਟ ਅਤੇ ਖੁਲਨਾ ਵਿੱਚ ਸਹਾਇਕ ਹਾਈ ਕਮਿਸ਼ਨ ਵੱਲੋਂ ਭਾਰਤੀ ਨਾਗਰਿਕਾਂ ਦੀ ਵਤਨ ਵਾਪਸੀ ਵਿੱਚ ਸਹਾਇਤਾ ਕੀਤੀ ਜਾ ਰਹੀ ਹੈ।
Related Posts
ਚੋਣ ਰੈਲੀਆਂ, ਰੋਡ ਸ਼ੋਅ ‘ਤੇ ਪਾਬੰਦੀ 22 ਜਨਵਰੀ ਤੱਕ ਵਧੀ, ਕਮਿਸ਼ਨ ਨੇ ਜਾਰੀ ਕੀਤਾ ਨਵਾਂ ਹੁਕਮ
ਨਵੀਂ ਦਿੱਲੀ, 15 ਜਨਵਰੀ (ਬਿਊਰੋ)- ਵਿਧਾਨ ਸਭਾ ਚੋਣਾਂ ਵਾਲੇ ਸੂਬਿਆਂ ਵਿੱਚ ਵੱਡੀਆਂ ਰੈਲੀਆਂ ‘ਤੇ ਪਾਬੰਦੀ 22 ਜਨਵਰੀ ਤੱਕ ਜਾਰੀ ਰਹੇਗੀ। ਕੋਰੋਨਾ ਦੇ…
ਵੱਡੀ ਖ਼ਬਰ: ਪੰਜਾਬ ਅਤੇ ਹਰਿਆਣਾ ‘ਚ ਭਲਕੇ ਤੋਂ ਸ਼ੁਰੂ ਹੋਵੇਗੀ ਝੋਨੇ ਦੀ ਸਰਕਾਰੀ ਖ਼ਰੀਦ
ਹਰਿਆਣਾ, 2 ਅਕਤੂਬਰ (ਦਲਜੀਤ ਸਿੰਘ)- ਹਰਿਆਣਾ ’ਚ ਝੋਨੇ ਦੀ ਫ਼ਸਲ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਨ ਦੀ ਮੰਗ ਨੂੰ ਲੈ ਕੇ…
ਲਾਲੂ ਯਾਦਵ ਦੀ ਹਾਲਤ ਨਾਜ਼ੁਕ, ਬਾਡੀ ਮੂਵਮੈਂਟ ਬੰਦ
ਨਵੀਂ ਦਿੱਲੀ– ਲਾਲੂ ਪ੍ਰਸਾਦ ਯਾਦਵ ਦੀ ਸਿਹਤ ਬੇਹੱਦ ਖਰਾਬ ਹੋ ਗਈ ਹੈ। ਦੇਰ ਰਾਤ ਉਨ੍ਹਾਂ ਨੂੰ ਪਟਨਾ ਤੋਂ ਦਿੱਲੀ ਦੇ…