ਗੁਰਦਾਸਪੁਰ- ਗੁਰਦਾਸਪੁਰ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਤਰਿਪਤ ਰਜਿੰਦਰ ਬਾਵਾ ਅਤੇ ਬਰਿੰਦਰ ਪਾਹੜਾ ਸਮੇਤ ਹੋਰ ਕਈ ਆਗੂਆਂ ਵੱਲੋਂ ਡੀ.ਸੀ ਦਫ਼ਤਰ ਵਿਖੇ ਹੰਗਾਮਾ ਕੀਤਾ ਗਿਆ। ਇਸ ਦੌਰਾਨ ਸਾਰੇ ਆਗੂ ਕਾਫ਼ੀ ਗਰਮੋ-ਗਰਮੀ ਵਾਲੇ ਅੰਦਾਜ਼ ‘ਚ ਨਜ਼ਰ ਆਏ। ਜਾਣਕਾਰੀ ਮੁਤਾਬਕ ਸੁਖਜਿੰਦਰ ਰੰਧਾਵਾ, ਪਰਤਾਪ ਸਿੰਘ ਬਾਜਵਾ ਹੋਰ ਪਾਰਟੀ ਮੈਂਬਰਾਂ ਨਾਲ ਡੀ. ਸੀ. ਦਫ਼ਤਰ ‘ਚ ਪੰਚਾਇਤੀ ਚੋਣਾਂ ਲਈ ਜੋ ਲੋੜੀਂਦੇ ਦਸਤਾਵੇਜ਼ ਪ੍ਰਾਪਤ ਨਹੀਂ ਹੋਏ ਸਨ ਉਸ ਲਈ ਗੱਲ ਕਰਨ ਲਈ ਪਹੁੰਚੇ ਸਨ ਪਰ ਡੀ.ਸੀ ਉਮਾ ਸ਼ੰਕਰ ਗੁਪਤਾ ਨਾਲ ਗੱਲ ਨਹੀਂ ਹੋਈ। ਇਸ ਸਭ ਤੋਂ ਬਾਅਦ ਤਿੱਖੀ ਬਹਿਸਬਾਜ਼ੀ ਸ਼ੁਰੂ ਹੋ ਗਈ।
Related Posts
ਜੰਮੂ ਕਸ਼ਮੀਰ : ਬਾਰਾਮੂਲਾ ‘ਚ ਲਸ਼ਕਰ ਦਾ ਅੱਤਵਾਦੀ ਸਹਿਯੋਗੀ ਗ੍ਰਿਫ਼ਤਾਰ
ਸ਼੍ਰੀਨਗਰ- ਜੰਮੂ ਕਸ਼ਮੀਰ ਪੁਲਸ ਨੇ ਬਾਰਾਮੂਲਾ ਜ਼ਿਲ੍ਹੇ ‘ਚ ਲਸ਼ਕਰ-ਏ-ਤੋਇਬਾ ਦੇ ਇਕ ਸ਼ੱਕੀ ਅੱਤਵਾਦੀ ਸਹਿਯੋਗੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਸੂਤਰਾਂ…
ਜੇ ਸਿਹਤਮੰਦ ਸਿਹਤ ਹੈ, ਤਾਂ ਇੱਕ ਸਿਹਤਮੰਦ ਮਨ ਹੈ: ਬਿੰਦਰਾ
ਲੁਧਿਆਣਾ, 19 ਜੁਲਾਈ (ਗੋਪਾਲ ਜਮਾਲਪੁਰੀ)- ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਮੁੰਡੀਆ, ਲੁਧਿਆਣਾ ਵਿਖੇ ਜਿਮ ਦਾ ਉਦਘਾਟਨ ਸਮਾਰੋਹ ਆਯੋਜਿਤ ਕੀਤਾ…
PM ਮੋਦੀ ਨੇ 74ਵੇਂ ਗਣਤੰਤਰ ਦਿਵਸ ‘ਤੇ ਦੇਸ਼ਵਾਸੀਆਂ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ 74ਵੇਂ ਗਣਤੰਤਰ ਦਿਵਸ ਮੌਕੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ ਅਤੇ ਕਾਮਨਾ ਕੀਤੀ…