ਸਪੋਰਟਸ ਡੈਸਕ- ਭਾਰਤ ਤੇ ਬੰਗਲਾਦੇਸ਼ ਦਰਮਿਆਨ ਦੋ ਮੈਚਾਂ ਦੀ ਟੈਸਟ ਸੀਰੀਜ਼ ਦੇ ਦੂਜੇ ਮੈਚ ‘ਚ ਭਾਰਤ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ। ਇਸ ਤੋਂ ਪਹਿਲਾਂ ਭਾਰਤ ਨੇ ਪਹਿਲਾ ਟੈਸਟ ਮੈਚ ਵੀ ਜਿੱਤਿਆ ਸੀ। ਇਸ ਤਰ੍ਹਾਂ ਭਾਰਤ ਨੇ ਬੰਗਲਾਦੇਸ਼ ਨੂੰ 2-0 ਨੂੰ ਕਲੀਨ ਸਵੀਪ ਕੀਤਾ ਹੈ।
ਮੀਂਹ ਨਾਲ ਪ੍ਰਭਾਵਿਤ ਮੈਚ ‘ਚ ਬੰਗਲਾਦੇਸ਼ ਨੇ ਆਪਣੀ ਪਹਿਲੀ ਪਾਰੀ ‘ਚ ਮੋਮੀਨੁਲ ਦੀਆਂ 107 ਦੌੜਾਂ ਦੀ ਬਦੌਲਤ ਆਲਆਊਟ ਹੋ ਕੇ 233 ਦੌੜਾਂ ਬਣਾਈਆਂ। ਇਸ ਦੇ ਜਵਾਬ ‘ਚ ਭਾਰਤ ਨੇ ਆਪਣੀ ਪਹਿਲੀ ਪਾਰੀ ‘ਚ ਯਸ਼ਸਵੀ ਜਾਇਸਵਾਲ ਦੀਆਂ 72 ਦੌੜਾਂ, ਕੇ. ਐੱਲ. ਰਾਹੁਲ ਦੀਆਂ 68 ਦੌੜਾਂ ਤੇ ਵਿਰਾਟ ਕੋਹਲੀ ਦੀਆਂ 47 ਦੌੜਾਂ ਦੀ ਬਦੌਲਤ 285 ਦੌੜਾਂ ਬਣਾਈਆਂ ਤੇ 52 ਦੌੜਾਂ ਦੀ ਬੜ੍ਹਤ ਬਣਾ ਲਈ।
ਇਸ ਤੋਂ ਬਾਅਦ ਬੰਗਲਾਦੇਸ਼ ਨੇ ਆਪਣੀ ਦੂਜੀ ਪਾਰੀ ‘ਚ ਸ਼ਾਦਮਾਨ ਇਸਲਾਮ ਦੀਆਂ 50 ਦੌੜਾਂ ਤੇ ਸ਼ਾਕਿਬ ਅਲ ਹਸਨ ਦੀਆਂ 37 ਦੌੜਾਂ ਦੀ ਬਦੌਲਤ 146 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 95 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ ਯਸ਼ਸਵੀ ਜਾਇਸਵਾਲ ਦੀਆਂ 51 ਦੌੜਾਂ ਤੇ ਵਿਰਾਟ ਕੋਹਲੀ ਦੀਆਂ 29 ਦੌੜਾਂ ਦੀ ਬਦੌਲਤ 3 ਵਿਕਟਾਂ ਗੁਆ ਕੇ 98 ਦੌੜਾਂ ਬਣਾਈਆਂ ਤੇ 7 ਵਿਕਟਾਂ ਨਾਲ ਮੈਚ ਜਿੱਤ ਲਿਆ।