ਮੈਲਬਾਰਨ, 9 ਸਤੰਬਰ (ਦਲਜੀਤ ਸਿੰਘ)- ਕ੍ਰਿਕਟ ਆਸਟ੍ਰੇਲੀਆ ਨੇ ਐਲਾਨ ਕੀਤਾ ਹੈ ਕਿ ਨਵੰਬਰ ਵਿਚ ਅਫ਼ਗਾਨਿਸਤਾਨ ਖ਼ਿਲਾਫ਼ ਵਿਉਂਤਬੱਧ ਟੈਸਟ ਮੈਚ ਨਹੀਂ ਹੋਵੇਗਾ, ਜਿਨ੍ਹਾਂ ਚਿਰ ਤਾਲਿਬਾਨ ਅਗਵਾਈ ਹੇਠਲੇ ਅਫ਼ਗਾਨਿਸਤਾਨ ਵਲੋਂ ਔਰਤਾਂ ਦੀ ਕ੍ਰਿਕਟ ਟੀਮ ਨੂੰ ਸਮਰਥਨ ਨਹੀਂ ਦਿੱਤਾ ਜਾਂਦਾ।
ਕ੍ਰਿਕਟ ਆਸਟ੍ਰੇਲੀਆ ਨੇ ਆਪਣੇ ਅਧਿਕਾਰਕ ਬਿਆਨ ਵਿਚ ਕਿਹਾ ਕਿ ਕ੍ਰਿਕਟ ਦੇ ਲਈ ਮਹਿਲਾ ਕ੍ਰਿਕਟਰਾਂ ਦਾ ਵਿਸ਼ਵ ਭਰ ‘ਚ ਵਿਆਪਕ ਵਿਕਾਸ ਅਹਿਮ ਹੈ। ਇਸ ਲਈ ਹਰ ਪੱਧਰ ‘ਤੇ ਮਹਿਲਾਵਾਂ ਨੂੰ ਸਮਰਥਨ ਦਿੱਤਾ ਜਾਵੇ।