ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਵੱਲੋਂ ਦਿੱਲੀ ਦੀਆਂ ਟੁੱਟੀਆਂ ਸੜਕਾਂ ਦੀ ਮੁਰੰਮਤ ਸਬੰਧੀ ਮੁੱਖ ਮੰਤਰੀ ਆਤਿਸ਼ੀ (Atishi) ਨੂੰ ਮੰਗ ਪੱਤਰ ਸੌਂਪਣ ਤੋਂ ਬਾਅਦ ‘ਆਪ’ ਸਰਕਾਰ ਐਕਸ਼ਨ ਵਿਚ ਹੈ। ਇਸ ਨੂੰ ਲੈ ਕੇ ਅੱਜ ਸਵੇਰੇ 6 ਵਜੇ ਤੋਂ ਸੀਐਮ ਆਤਿਸ਼ੀ ਦੀ ਅਗਵਾਈ ਹੇਠ ਸਮੁੱਚੀ ਕੈਬਨਿਟ ਸਥਾਨਕ ਵਿਧਾਇਕਾਂ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਦਿੱਲੀ ਦੀਆਂ ਸੜਕਾਂ ‘ਤੇ ਹੈ।
ਮੰਤਰੀ ਮੰਡਲ ਅੱਠ ਦਿਨਾਂ ਤਕ ਸੜਕਾਂ ਦਾ ਮੁਆਇਨਾ ਕਰ ਕੇ ਰਿਪੋਰਟ ਸੌਂਪੇਗਾ, ਜਿਸ ਤੋਂ ਬਾਅਦ ਅਗਲੇ ਹਫ਼ਤੇ ਤੋਂ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ। ਮੁੱਖ ਮੰਤਰੀ ਨੇ ਅਕਤੂਬਰ ਵਿਚ ਪੂਰੀ ਦਿੱਲੀ ਦੀਆਂ ਸੜਕਾਂ ਦੀ ਮੁਰੰਮਤ ਕਰਨ ਦਾ ਦਾਅਵਾ ਕੀਤਾ ਹੈ। ਸੀਐੱਮ ਆਤਿਸ਼ੀ (Atishi)) ਨੇ ਦੱਖਣੀ ਅਤੇ ਦੱਖਣ ਪੂਰਬੀ, ਗੋਪਾਲ ਰਾਏ ਉੱਤਰ ਪੂਰਬੀ, ਕੈਲਾਸ਼ ਗਹਿਲੋਤ ਨੇ ਪੱਛਮੀ ਅਤੇ ਦੱਖਣ ਪੱਛਮੀ, ਇਮਰਾਨ ਹੁਸੈਨ ਮੱਧ ਅਤੇ ਨਵੀਂ ਦਿੱਲੀ, ਪੂਰਬੀ ਵਿਚ ਸੌਰਭ ਭਾਰਦਵਾਜ ਅਤੇ ਮੁਕੇਸ਼ ਅਹਿਲਾਵਤ ਨੇ ਉੱਤਰੀ ਅਤੇ ਉੱਤਰੀ ਪੱਛਮੀ ਦਿੱਲੀ ਵਿਚ ਸੜਕਾਂ ਦਾ ਨਿਰੀਖਣ ਕੀਤਾ।